ਹੁਸ਼ਿਆਰਪੁਰ, 7 ਜੂਨ (ਬਲਜਿੰਦਰਪਾਲ ਸਿੰਘ)-ਨੌਜਵਾਨ ਤੇਜਸਵੀਰ ਸਿੰਘ ਨੂੰ ਸੰਮਿ੍ਗ ਫੇਲ ਸਕੂਲ ਦੇ ਫ਼ੋਟੋਗ੍ਰਾਫੀ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਉਪਲਬਧੀ ਮੌਕੇ ਬੀ. ਐੱਸ. ਐਫ. ਸੈਕਟਰ ਦੇ ਸੀਨੀਅਰ ਅਧਿਕਾਰੀ ਐੱਸ. ਐੱਸ. ਚੰਦਲ ਵਲੋਂ ਤੇਜਸਵੀਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਤੇਜਸਵੀਰ ਸਿੰਘ ਵਲੋਂ ਖਿੱਚੀ ਗਈ ਇਕ ਸ਼ਾਨਦਾਰ ਫੋਟੋਗ੍ਰਾਫ ਨੈਸ਼ਨਲ ਆਰਟ ਗੈਲਰੀ ਅੰਮਿ੍ਤਸਰ 'ਚ ਪ੍ਰਕਾਸ਼ਿਤ ਹੋਈ, ਜਿਸ ਨਾਲ ਉਸ ਦੀ ਪ੍ਰਤਿਭਾ ਨੂੰ ਹੋਰ ਮਾਣ ਮਿਲਿਆ | ਹੁਸ਼ਿਆਰਪੁਰ ਪਹੁੰਚਣ 'ਤੇ ਹੁਸ਼ਿਆਰਪੁਰ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਤੇਜਸਵੀਰ ਸਿੰਘ ਦਾ ਸਵਾਗਤ ਕਰਦਿਆਂ ਉਸ ਨੂੰ ਸਨਮਾਨਿਤ ਕੀਤਾ | ਇਸ ਮੌਕੇ ਤੇਜਸਵੀਰ ਸਿੰਘ ਦੇ ਮਾਮਾ ਅਜੇ ਪਾਲ ਸਿੰਘ ਨੇ ਦੱਸਿਆ ਕਿ ਛੋਟੀ ਉਮਰ 'ਚ ਹੀ ਉਸ ਨੇ ਇਹ ਵੱਡੀ ਉਪਲਬਧੀ ਹਾਸਿਲ ਕੀਤੀ ਹੈ ਤੇ ਸਕੂਲ ਦੇ ਕਲੱਬ 'ਚ ਵੱਡੀ ਗਿਣਤੀ ਵਿਚ ਮੈਂਬਰ ਸ਼ਾਮਿਲ ਸਨ | ਐਸੋਸੀਏਸ਼ਨ ਦੇ ਪ੍ਰਧਾਨ ਹਰਜਾਪ ਸਿੰਘ ਨੇ ਇਸ ਮੌਕੇ ਤੇਜਸਵੀਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੋਟੀ ਉਮਰ ਵਿਚ ਐਨੀ ਵੱਡੀ ਮੰਜ਼ਿਲ ਹਾਸਿਲ ਕਰਨਾ ਕੋਈ ਆਮ ਗੱਲ ਨਹੀਂ ਹੈ | ਇਸ ਮੌਕੇ ਲਾਲ ਸਿੰਘ ਚੇਅਰਮੈਨ, ਸੰਜੀਵ ਅਰੋੜਾ ਸੈਕਟਰੀ, ਵਿਪਨ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਹਰਜਿੰਦਰ ਸਿੰਘ ਵਾਈਸ ਪ੍ਰਧਾਨ, ਕਰਮਵੀਰ ਸਿੰਘ ਵਾਈਸ ਪ੍ਰਧਾਨ, ਨਰੇਸ਼ ਕੁਮਾਰ ਕੈਸ਼ੀਅਰ, ਗੁਰਚਰਨ ਸਿੰਘ ਪੀ. ਆਰ. ਓ., ਅਨਿਲ ਕੁਮਾਰ ਜੁਆਇੰਟ ਸੈਕਟਰੀ, ਚਰਨਜੀਤ ਸਿੰਘ ਜੁਆਇੰਟ ਸੈਕਟਰੀ, ਅਸ਼ਵਨੀ ਕੁਮਾਰ, ਸੁਖਵਿੰਦਰ ਸਿੰਘ ਹੀਰਾ, ਗੁਰਮੇਲ ਸਿੰਘ, ਸ਼ਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਫੋਟੋਗ੍ਰਾਫਰ ਹਾਜ਼ਰ ਸਨ |