ਚੌਲਾਂਗ, 9 ਜੂਨ (ਸੁਖਦੇਵ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਜੌੜਾ ਵਿਖੇ ਬਾਬਾ ਖੁੱਲ੍ਹਾ ਪੀਰ ਜੀ ਦੇ ਦਰਬਾਰ 'ਤੇ ਸਲਾਨਾ ਜੋੜ ਮੇਲਾ 10 ਤੇ 11 ਜੂਨ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਕਾਨੂੰਗੋ ਤੇ ਗਗਨ ਜੌੜਾ ਨੇ ਦੱਸਿਆ ਕਿ 10 ਜੂਨ ਨੂੰ ਝੰਡਾ ਚੜ੍ਹਾਉਣ ਦੀ ਰਸਮ ਉਪਰੰਤ ਬਿੱਲਾ ਸਪੇਰਾ ਕਾਮੇਡੀਅਨ, ਧਰਮਵੀਰ ਨਦਾਨ, ਚਾਹਤ ਨੱਕਾਲ, ਗ਼ੁਲਾਮ ਅਲੀ, ਸ਼ੌਕਤ ਦੀਵਾਨ, ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | 11 ਜੂਨ ਨੂੰ ਜਸਵਿੰਦਰ ਜੌੜਾ, ਗਾਇਕ ਰਣਵੀਰ ਆਪਣੇ ਕਲਾਂ ਦੇ ਜੌਹਰ ਦਿਖਾਉਣਗੇ | ਜਦਕਿ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ |