04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਧਾਇਕ ਘੁੰਮਣ ਨੇ ਖੁੱਲੇ੍ਹ ਦਰਬਾਰ ਰਾਹੀਂ ਪਿੰਡ ਦੁਮੋਆਲ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਅਜੀਤ ਡੈਸਕ 10-06-2026
ਤਲਵਾੜਾ, 9 ਜੂਨ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਦੁਮੋਆਲ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਇਕ ਖੁੱਲੇ੍ਹ ਦਰਬਾਰ ਰਾਹੀਂ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ | ਪਿੰਡ ਦੁਮੋਆਲ ਪਹੁੰਚਣ 'ਤੇ ਸਰਪੰਚ ਠਾਕੁਰ ਰਮਨਦੀਪ ਸਿੰਘ ਕੰਵਰ (ਰੰਮੂ) ਦੀ ਯੋਗ ਅਗਵਾਈ 'ਚ ਸਮੂਹ ਪਿੰਡ ਨਿਵਾਸੀਆਂ ਵਲੋਂ ਵਿਧਾਇਕ ਐਡ. ਘੁੰਮਣ ਦਾ ਨਿੱਘਾ ਸਵਾਗਤ ਕੀਤਾ | ਵਿਧਾਇਕ ਘੁੰਮਣ ਨੇ ਜ਼ਿਆਦਾਤਰ ਸਮੱਸਿਆਵਾਂ ਦਾ ਨਿਪਟਾਰਾ ਮੌਕੇ 'ਤੇ ਹੀ ਕਰਵਾ ਦਿੱਤਾ ਅਤੇ ਕੁੱਝ ਇਕ ਦੇ ਨਿਪਟਾਰੇ ਲਈ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ | ਇਸ ਤੋਂ ਬਾਅਦ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਐਡ. ਘੁੰਮਣ ਨੇ ਕਿਹਾ ਕਿ ਰੇਪੂਰ ਤੋਂ ਲੈ ਕੇ ਤਲਵਾੜਾ ਤੱਕ ਕੰਢੀ ਨਹਿਰ ਦੀ ਸੜਕ ਦਾ ਕੰਮ ਇਕ ਦਿਨਾਂ 'ਚ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਕ ਮਹੀਨੇ 'ਚ ਹੀ ਗਗਨ ਜੀ ਗਾ ਟਿੱਲਾ ਤੱਕ ਸੜਕ ਬਣ ਜਾਵੇਗੀ | ਇਹ ਸੜਕ 18 ਫੁੱਟ ਚੌੜੀ ਹੋਵੇਗੀ | ਗਗਨ ਜੀ ਕਾ ਟਿੱਲਾ ਤੋਂ ਲੈ ਕੇ ਮਸਤੀਆਲ ਸੜਕ 12 ਫੁੱਟ ਚੌੜੀ ਵੀ ਜਲਦ ਹੀ ਬਣਨ ਜਾ ਰਹੀ ਹੈ | ਕੰਢੀ ਨਹਿਰ ਵਾਲੀ ਸੜਕ 14 ਵਰਿ੍ਹਆਂ ਤੋਂ ਬਾਅਦ ਬਣਨ ਜਾ ਰਹੀ ਹੈ | ਪਿੰਡ ਸਵਾਰ ਦੀ ਸੜਕ 14 ਵਰਿ੍ਹਆਂ ਬਾਅਦ ਬਣਨ ਜਾ ਰਹੀ ਹੈ | ਕੰਢੀ ਨਹਿਰ ਦੀ ਸੜਕ ਤੇ ਰੇਲਿੰਗ ਦਾ ਕੰਮ 35 ਕਰੋੜ ਵਿਚ ਹੋਣਾ ਹੈ | ਵਿਧਾਇਕ ਘੁੰਮਣ ਨੇ ਪਿੰਡ ਦੁਮੋਆਲ ਦੇ ਖੇਡ ਸਟੇਡੀਅਮ ਲਈ 5 ਲੱਖ ਰੁਪਏ, 3 ਲੱਖ ਰੁਪਏ ਗਲੀਆਂ ਨਾਲੀਆਂ ਲਈ 2 ਲੱਖ ਰੁਪਏ ਔਰਤਾਂ ਦੇ ਬਾਥਰੂਮ ਲਈ ਅਤੇ 25000-25000 ਦੋ ਮਹਿਲਾ ਮੰਡਲਾਂ ਨੂੰ ਦੇਣ ਦਾ ਐਲਾਨ ਕੀਤਾ | ਸਰਪੰਚ ਠਾ. ਰਮਨਦੀਪ ਸਿੰਘ ਕੰਵਰ ਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਵਿਧਾਇਕ ਐਡ. ਘੁੰਮਣ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੋਬੀ ਕੌਸ਼ਲ, ਸਰਪੰਚ ਠਾ. ਰਮਨਦੀਪ ਸਿੰਘ ਕੰਵਰ ਸਰਪੰਚ ਬਡਾਲਾ ਰੇਨੂੰ ਬਾਲਾ, ਸਰਪੰਚ ਗਗੜ ਮਾਨ ਸਿੰਘ, ਸਰਪੰਚ ਨਾਰਨੋਲ ਸੰਯੋਗਿਤਾ ਦੇਵੀ, ਸੂਬੇਦਾਰ ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ, ਪੰਚ ਰਮੇਸ਼ ਸਿੰਘ, ਪੰਚ ਰੀਨੂੰ ਰਾਣੀ, ਪੰਚ ਊਸ਼ਾ ਰਾਣੀ, ਪੰਚ ਵਿਜੈ ਸਿੰਘ, ਬਹਾਦਰ ਸਿੰਘ, ਕੈਲਾਸ਼ ਭੂਸ਼ਣ, ਜਸਵਿੰਦਰ ਪਿੰਕੀ ਮਹਿਤਾ ਦਾਤਾਰਪੁਰ, ਟੀਟੂ ਸਨਿਆਲ, ਰਵਿ, ਬਿੱਲਾ, ਪੰਕਜ, ਐਮ. ਸੀ. ਸੰਤੋਖ ਤੋਖੀ ਦਸੂਹਾ, ਪੰਚ ਗੰਗਾ ਰਾਮ ਆਦਿ ਤੋਂ ਇਲਾਵਾ ਸਮੂਹ ਪਿੰਡ ਨਿਵਾਸੀ ਹਾਜ਼ਰ ਸਨ | ਮੰਚ ਦਾ ਸੰਚਾਲਨ ਬਖ਼ਸ਼ੀਸ਼ ਸਿੰਘ ਸੇਵਾਮੁਕਤ ਅਧਿਕਾਰੀ ਆਲ ਇੰਡੀਆ ਕੋਡਿਊ ਨੇ ਨਿਭਾਇਆ |
ਪਿਛਲੀ ਖ਼ਬਰ ਹਾਈਕੋਰਟ 'ਚ ਵਿਚਾਰ ਅਧੀਨ ਕੇਸ ਦੇ ਬਾਵਜੂਦ ਜ਼ਮੀਨ 'ਚ ਦਖ਼ਲ ਕਾਰਵਾਈ ਨੂੰ ਲੈ ਕੇ ਕਿਸਾਨਾਂ ਵਲੋਂ ਇਨਸਾਫ਼ ਦੀ ਮੰਗ <br... ਅਗਲੀ ਖ਼ਬਰ ਸਰਕਾਰ ਵਲੋਂ ਬੁਢਾਪੇ ਪੈਨਸ਼ਨ 'ਚ ਹੋ ਰਹੇ ਵਿਤਕਰੇ ਦੇ ਵਿਰੋਧ 'ਚ ਲੇਬਰ ਪਾਰਟੀ ਨੇ ਕੀਤਾ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।