27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮੁਕੇਰੀਆਂ-ਤਲਵਾੜਾ ਰੋਡ 'ਤੇ ਸੀਵਰੇਜ ਦਾ ਕੰਮ ਨਾ ਹੋਣ ਕਰਕੇ ਲੋਕਾਂ ਦਾ ਵਿਭਾਗ ਖ਼ਿਲਾਫ਼ ਫੁੱਟਿਆ ਗ਼ੁੱਸਾ ਸੀਵਰੇਜ ਦਾ ਕੰਮ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ-ਕਸ਼ਮੀਰ ਸਿੰਘ

ਅਜੀਤ ਡੈਸਕ 11-06-2026
ਮੁਕੇਰੀਆਂ, 10 ਜੂਨ (ਰਾਮਗੜ੍ਹੀਆ)- ਮੁਕੇਰੀਆਂ-ਤਲਵਾੜਾ ਰੋਡ 'ਤੇ ਸੀਵਰੇਜ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਨਾ ਹੋਣ ਕਰਕੇ ਲੋਕਾਂ ਦਾ ਸਬੰਧਿਤ ਵਿਭਾਗ ਅਤੇ ਨਗਰ ਕੌਂਸਲ ਮੁਕੇਰੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਕਸ਼ਮੀਰ ਸਿੰਘ ਸ਼ੋਸ਼ਲ ਵਰਕਰ ਨੇ ਦੱਸਿਆ ਕਿ ਮੁਕੇਰੀਆਂ-ਤਲਵਾੜਾ ਰੋਡ 'ਤੇ ਸੀਵਰੇਜ ਕਈ ਸਾਲਾਂ ਤੋਂ ਬੰਦ ਪਿਆ ਹੈ ਜਿਸ ਨੂੰ ਚਲਾਉਣ ਦੀ ਲੜਾਈ ਦਸੰਬਰ 2025 ਤੋਂ ਸ਼ੁਰੂ ਹੋਈ ਸੀ | ਇਸ ਸਬੰਧੀ ਉਨ੍ਹਾਂ ਵਲੋਂ ਮੁੱਖ ਮੰਤਰੀ ਪੋਰਟਲ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਸਮੇਤ ਵੱਖ-ਵੱਖ ਵਿਭਾਗਾਂ ਨੂੰ ਸ਼ਿਕਾਇਤਾਂ ਕੀਤੀਆਂ ਸਨ ਜਿਸ ਪਿੱਛੋਂ ਸੀ. ਐਮ. ਦਫ਼ਤਰੋਂ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਵਲੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਨਗਰ ਕੌਂਸਲ ਮੁਕੇਰੀਆਂ ਨੂੰ ਭੇਜੀ ਗਈ ਰਕਮ 3.37 ਲੱਖ ਰੁਪਏ ਵਿਚੋਂ ਮੁਕੇਰੀਆਂ ਮਿਉਂਸੀਪਲ ਕਮੇਟੀ ਨੇ 1.70 ਲੱਖ ਰੁਪਏ ਪੱਤਰ ਨੰਬਰ 340 ਮਿਤੀ 17.03.2026 ਰਾਹੀਂ ਬੰਦ ਪਏ ਸੀਵਰੇਜ ਨੂੰ ਚਲਾਉਣ ਲਈ ਭੇਜੇ ਹਨ ਪਰ ਜੂਨ ਮਹੀਨੇ ਤੱਕ ਵੀ ਇਹ ਕੰਮ ਹੁੰਦਾ ਅਜੇ ਤੱਕ ਜ਼ਮੀਨ ਉੱਤੇ ਨਜ਼ਰ ਨਹੀਂ ਆ ਰਿਹਾ ਅਤੇ ਲੋਕ ਦੁਖੀ ਹਨ | ਘਰਾਂ ਦਾ ਸੀਵਰੇਜ ਦਾ ਪਾਣੀ ਸੜਕਾਂ ਗਲੀਆਂ ਵਿਚ ਘੁੰਮ ਰਿਹਾ ਹੈ, ਪਿਛਲੇ ਕਈ ਦਿਨਾਂ ਤੋਂ ਬਾਗੋਵਾਲ ਕਾਲੋਨੀ ਆਰੀਆ ਸਕੂਲ ਦੇ ਗੇਟ ਦੇ ਬਿਲਕੁਲ ਸਾਹਮਣੇ ਸੀਵਰੇਜ ਦਾ ਪਾਣੀ ਸੜਕ ਉੱਤੇ ਨਿਕਲ ਰਿਹਾ ਹੈ ਜਿੱਥੇ ਲੋਕ ਇਸ ਗੰਦੇ ਪਾਣੀ ਵਿਚੋਂ ਨਿਕਲ ਰਹੇ ਹਨ ਉੱਥੇ ਮੁਹੱਲੇ ਵਾਸੀ ਵੀ ਪਰੇਸ਼ਾਨ ਹਨ | ਕਮੇਟੀ ਮੁਲਾਜ਼ਮ ਵੀ ਨਵੇਂ ਨਵੇਂ ਬਹਾਨੇ ਬਣਾ ਕੇ ਆਪਣਾ ਸਮਾਂ ਕੱਢ ਰਹੇ ਹਨ | ਵਾਰ ਵਾਰ ਫ਼ੋਨ ਕਰਨ 'ਤੇ ਇੱਕੋ ਜਵਾਬ ਮਿਲਦਾ ਹੈ ਕਿ ਕੱਲ੍ਹ ਸਵੇਰੇ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਸੀਵਰੇਜ ਅਧਿਕਾਰੀਆਂ ਦੀ ਇਸ ਲਾਪ੍ਰਵਾਹੀ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਪੰਜਾਬ ਸਰਕਾਰ ਦੇ ਪੋਰਟਲ 'ਤੇ ਸ਼ਿਕਾਇਤ ਕਰਨ ਉਪਰੰਤ ਸ਼ਿਕਾਇਤਕਰਤਾਵਾਂ ਨੂੰ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾਇਆ ਜਾਂਦਾ ਹੈ ਨਾ ਕਿ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇੰਤਜ਼ਾਰ ਕਰ ਰਿਹਾ ਹੈ ਕਿ ਕੋਈ ਬਿਮਾਰੀ ਫੈਲੇ ਫਿਰ ਉਹ ਹਰਕਤ ਵਿਚ ਆਵੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਗ਼ੈਰ-ਜ਼ਿੰਮੇਵਾਰ ਅਧਿਕਾਰੀਆਂ ਉੱਤੇ ਬਣਦੀ ਕਰਵਾਈ ਕੀਤੀ ਜਾਵੇ ਅਤੇ ਬੰਦ ਪਏ ਸੀਵਰੇਜ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ |
ਪਿਛਲੀ ਖ਼ਬਰ 55 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਔਰਤ ਕਾਬੂ ਅਗਲੀ ਖ਼ਬਰ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟਰ ਵਰਕਰਾਂ ਨੇ ਮੁਕੰਮਲ ਚੱਕਾ ਜਾਮ ਕਰਕੇ ਕੀਤੀ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।