25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਦੇਵੀਦਾਸ ਦਾ ਵਿਅਕਤੀ ਭੇਦਭਰੀ ਹਾਲਤ 'ਚ ਲਾਪਤਾ

ਅਜੀਤ ਡੈਸਕ 11-06-2026
ਐਮਾਂ ਮਾਂਗਟ, 10 ਜੂਨ (ਗੁਰਾਇਆ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਦੇਵੀਦਾਸ ਤੋਂ ਇਕ ਵਿਅਕਤੀ ਦੇ ਭੇਦਭਰੀ ਹਾਲਤ ਵਿਚ ਗੁੰਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਨਿਵਾਸੀ ਦੇਵੀਦਾਸ ਥਾਣਾ ਮੁਕੇਰੀਆਂ ਜਿਸ ਦੀ ਕਿ ਉਮਰ 60 ਸਾਲ, ਰੰਗ ਸਾਂਵਲਾ, ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ, ਜੋ ਕਿ ਬੀਤੇ ਦਿਨੀਂ ਘਰੋਂ ਪਿੰਡ ਨਰਾਇਣਗੜ੍ਹ ਵਿਖੇ ਚੱਲ ਰਹੇ ਸਮਾਗਮ ਵਿਚ ਮੱਥਾ ਟੇਕਣ ਲਈ ਗਿਆ ਜਿਸ ਉਪਰੰਤ ਘਰ ਵਾਪਸ ਨਹੀਂ ਆਇਆ | ਆਖ਼ਰੀ ਵਾਰ ਉਸ ਨੂੰ ਰਾਤ ਲਗਭਗ 8:30 ਵਜੇ ਪਿੰਡ ਬਾਜਾਚੱਕ ਦੇ ਨਜ਼ਦੀਕ ਦੇਖਿਆ | ਪ੍ਰੰਤੂ ਉਸ ਮਗਰੋਂ ਉਸ ਦੀ ਕੋਈ ਉੱਘ-ਸੁੱਘ ਨਹੀਂ ਲੱਗੀ | ਪਰਿਵਾਰਿਕ ਮੈਂਬਰਾਂ ਵਲੋਂ ਇਸ ਸਬੰਧੀ ਥਾਣਾ ਮੁਕੇਰੀਆਂ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ |
ਪਿਛਲੀ ਖ਼ਬਰ ਸਾਬਕਾ ਸਰਪੰਚ ਸਵਰਨ ਸਿੰਘ ਸ਼ਾਹਪੁਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਇੰਡੀਅਨ ਨੇਵੀ ਵਿਚ ਕਮਿਸ਼ਨਰ ਬਣੇ ਪ੍ਰਭਜੋਤ ਸਿੰਘ ਦਾ ਪਿੰਡ ਵਾਸੀਆਂ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।