26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨੌਜਵਾਨ ਦੀ ਹਥਿਆਰਾਂ ਨਾਲ ਕੁੱਟਮਾਰ ਕਰਨ ਵਾਲੇ 5 ਨਾਮਜ਼ਦ

ਅਜੀਤ ਡੈਸਕ 12-06-2026
ਮਾਹਿਲਪੁਰ, 11 ਜੂਨ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ | ਜਾਣਕਾਰੀ ਅਨੁਸਾਰ ਜਸ਼ਨ ਕਲੇਰ ਪੁੱਤਰ ਹਰਵਿੰਦਰ ਸਿੰਘ ਵਾਸੀ ਪੱਦੀ ਸੂਰਾ ਸਿੰਘ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਹ 8 ਜੂਨ ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ (ਪੀ. ਬੀ. 24 ਐਫ-3351) 'ਤੇ ਸਵਾਰ ਹੋ ਕੇ ਨਿੱਜੀ ਕੰਮ ਲਈ ਜਾਂਦੇ ਸਮੇਂ ਆਪਣੇ ਪਿੰਡ ਦੀ ਦਾਣਾ ਮੰਡੀ ਤੋਂ ਪਿੰਡ ਦੇ ਗੇਟ ਨਜ਼ਦੀਕ ਪੁੱਜਾ ਤਾਂ ਵੰਸ਼ ਵਾਸੀ ਬਡੇਸਰੋ ਨੇ ਮੇਰੇ ਮੋਟਰਸਾਈਕਲ ਦੇ ਅੱਗੇ ਆ ਕੇ ਰੋਕ ਕੇ ਉਸ ਦੀ ਸੱਜੀ ਬਾਹ ਮਰੌੜ ਕੇ ਲੋਹੇ ਦੇ ਕੜੇ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ, ਜਿਸ ਕਾਰਨ ਉਹ ਆਪਣੇ ਮੋਟਰਸਾਈਕਲ ਸਮੇਤ ਹੇਠਾਂ ਡਿਗ ਗਿਆ | ਫਿਰ ਵੰਸ਼ ਬਡੇਸਰੋ ਤਲਵਾਰ ਉਸ ਦੇ ਸਿਰ 'ਤੇ ਮਾਰਨ ਲੱਗਾ ਤਾਂ ਉਸ ਨੇ ਆਪਣੇ ਬਚਾ ਲਈ ਖੱਬਾ ਹੱਥ ਅੱਗੇ ਕੀਤਾ, ਜਿਸ ਨਾਲ ਉਸ ਦੀ ਚੀਚੀ ਵਾਲੀ ਉਂਗਲ ਵੱਢੀ ਗਈ | ਫਿਰ ਵੰਸ਼ ਬਡੇਸਰੋ ਨੇ ਵਾਰ ਕੀਤੇ ਤੇ ਵੰਸ਼ ਦੇ ਨਾਲ ਹੋਰ ਆਏ ਸਾਥੀ ਵੰਸ਼ ਵਾਸੀ ਪੈਸਰਾ, ਰੋਬਿਨ ਡਾਨਸੀਵਾਲ, ਦਵਿੰਦਰ ਬਾਜਾ ਡਾਨਸੀਵਾਲ, ਅਰੁਣ ਦਦਿਆਲ ਅਤੇ ਹੋਰ ਤਿੰਨ-ਚਾਰ ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਨੂੰ ਉਹ ਸਾਹਮਣੇ ਆਉਣ 'ਤੇ ਪਹਿਚਾਣ ਸਕਦਾ ਹੈ, ਨੇ ਉਸ ਨਾਲ ਕੁੱਟਮਾਰ ਕੀਤੀ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਭੂਲਪੁਰ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਅਜਮੇਰ 'ਚ ਹੋਈ ਚੋਰੀ ਦੇ ਸੰਬੰਧ 'ਚ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।