26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੇਂਟ ਸੋਲਜਰ ਸਕੂਲ 'ਚ 6 ਰੋਜ਼ਾ ਸਮਰ ਕੈਂਪ ਸਮਾਪਤ

ਅਜੀਤ ਡੈਸਕ 12-06-2026
ਹੁਸ਼ਿਆਰਪੁਰ, 11 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਦੀਵਾਲਾ ਵਿਖੇ 6 ਰੋਜ਼ਾ ਸਮਰ ਕੈਂਪ ਸਮਾਪਤ ਹੋ ਗਿਆ | ਪਿ੍ੰਸੀਪਲ ਰੁਪਿੰਦਰਜੀਤ ਸਿੰਘ ਦੇ ਵਿਸ਼ੇਸ਼ ਉਪਰਾਲਿਆਂ ਤੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਬੱਚਿਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਲਈ ਯੋਗਾ ਤੇ ਫਿਟਨੈੱਸ, ਕੁਕਿੰਗ ਵਿਦਆਊਟ ਫਲੇਮ, ਆਰਟ ਐਂਡ ਕਰਾਫ਼ਟ, ਸਾਇੰਸ ਪ੍ਰਯੋਗ, ਗਿੱਧਾ, ਭੰਗੜਾ ਤੇ ਡਾਂਸ ਸਮੇਤ ਕਈ ਰਚਨਾਤਮਿਕ ਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ | ਕੈਂਪ ਦੇ ਸਮਾਪਨ ਸਮਾਰੋਹ ਨੂੰ ਵਿਸ਼ੇਸ਼ ਬਣਾਉਣ ਲਈ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸੱਦਾ ਦਿੱਤਾ | ਇਸ ਮੌਕੇ ਮਰਹੂਮ ਚੇਅਰਮੈਨ ਅਨਿਲ ਚੋਪੜਾ ਨੂੰ ਵੀ ਯਾਦ ਕੀਤਾ | ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਹੋਤਾ ਨੇ ਵਿਦਿਆਰਥੀਆਂ ਨੂੰ ੰ ਨੈਤਿਕ ਕਦਰਾਂ-ਕੀਮਤਾਂ ਅਤੇ ਚੰਗੇ ਚਰਿੱਤਰ ਦੀ ਮਹੱਤਤਾ ਬਾਰੇ ਤੋਂ ਜਾਣੂ ਕਰਵਾਇਆ | ਸਮਾਪਨ ਸਮਾਰੋਹ ਦੌਰਾਨ ਕੈਂਪ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਕੈਂਪ ਨੂੰ ਸਫਲ ਬਣਾਉਣ 'ਚ ਡੀ. ਪੀ. ਚੰਚਲ ਸਿੰਘ ਸਮੇਤ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ |
ਪਿਛਲੀ ਖ਼ਬਰ 'ਮਿਸ਼ਨ ਕਲੀਨ ਪੰਜਾਬ' ਸਫ਼ਾਈ ਵਿਵਸਥਾ ਲਈ ਬੇਹੱਦ ਲਾਹੇਵੰਦ ਰਹੇਗਾ-ਕਰਮਜੀਤ ਕੌਰ ਅਗਲੀ ਖ਼ਬਰ ਹੁਸ਼ਿਆਰਪੁਰ-ਊਨਾ ਅਤੇ ਫਗਵਾੜਾ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਤੋਂ ਪ੍ਰਭਾਵਿਤ ਜ਼ਮੀਨ ਮਾਲਕ 30 ਤੱਕ ਮੁਆਵਜ਼ੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।