24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੜਕ 'ਤੇ ਪਾਈ ਜਾ ਰਹੀ ਲੱੁਕ ਦੇ ਕੰਮ ਦੀ ਡੀ. ਸੀ. ਤੋਂ ਜਾਂਚ ਦੀ ਮੰਗ

ਅਜੀਤ ਡੈਸਕ 15-06-2026
ਬੀਣੇਵਾਲ, 14 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਸੀਹਵਾਂ ਦੇ ਸਰਪੰਚ ਸ਼ੀਲਾ ਦੇਵੀ ਤੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਰੰਗੀਲਾ ਨੇ ਪੈੱ੍ਰਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਜਿਸ ਲਿੰਕ ਰੋਡ ਸੜਕ ਦਾ ਕੰਮ ਚੱਲ ਰਿਹਾ ਹੈ | ਉਸ 'ਚ ਲੁੱਕ ਪਾਉਣ ਦੇ ਕੰਮ ਵਿਚ ਠੇਕੇਦਾਰ ਮਨਮਾਨੀ ਕਰ ਰਿਹਾ ਹੈ | ਸੜਕ 'ਤੇ ਪਾਈ ਰੋੜੀ ਤੇ ਨਾਂਅ ਤਾਂ ਚੰਗੀ ਤਰ੍ਹਾਂ ਮਿੱਟੀ ਸਾਫ਼ ਕੀਤੀ ਹੈ | ਨ ਹੀ ਸੜਕ 'ਚ ਰੋੜੀ ਵਿਚ ਮਿਕਸ ਕਰਕੇ ਪਾਇਆ ਮੋਟਾ ਗੋਲ ਪੱਥਰ ਹੀ ਕੱਢਿਆ ਗਿਆ ਹੈ | ਪੰਜਾਬ ਮੰਡੀ ਬੋਰਡ ਦੇ ਠੇਕੇਦਾਰ ਬਣ ਰਹੀ ਸੜਕ ਦਾ ਕੰਮ ਗੈਰ ਮਿਆਰੀ ਕਰਨ ਦੇ ਦੋਸ਼ ਲਾਉਂਦਿਆਂ ਸਰਪੰਚ ਤੇ ਸਾਬਕਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਨੇ ਸੜਕ 'ਚ ਪਾਏ 65 ਐਮ. ਐਮ. ਦਾ ਗੋਲ 'ਤੇ ਵੱਡੇ ਸਾਈਜ਼ ਦਾ ਪੱਥਰ ਪਾਉਣ ਵਿਰੁੱਧ ਮੰਡੀ ਬੋਰਡ ਦੇ ਐੱਸ. ਡੀ. ਓ. ਅਮਨ ਮਹਿਰਾ ਨੂੰ ਫ਼ੋਨ 'ਤੇ ਸ਼ਿਕਾਇਤ ਕੀਤੀ ਸੀ | ਐੱਸ. ਡੀ. ਓ. ਅਮਨ ਮਹਿਰਾ ਨੇ ਕਿਹਾ ਸੀ ਕਿ ਨਾਜਾਇਜ਼ ਤੌਰ 'ਤੇ ਪਾਇਆ ਮੋਟਾ ਗੋਲ ਤੇ ਗੈਰ ਮਿਆਰੀ ਪੱਥਰ ਕੱਢਵਾ ਦਿੱਤਾ ਜਾਵੇਗਾ ਪਰ ਨਾ ਤਾਂ ਗੋਲ ਪੱਥਰ ਬਾਹਰ ਕੱਢਿਆ ਅਤੇ ਬਣ ਰਹੀ ਸੜਕ ਦੇ ਮੌਕੇ 'ਤੇ ਮੰਡੀ ਬੋਰਡ ਦਾ ਕੋਈ ਕਰਮਚਾਰੀ ਹਾਜ਼ਰ ਨਹੀਂ ਹੈ | ਮੇਨ ਰੋਡ 'ਤੇ ਪੈਂਦੇ ਮੋੜ 'ਤੇ ਸੜਕ ਪੱਧਰੀ ਕੀਤੇ ਬਿਨਾ ਲੁੱਕ ਪਾਈ ਜਾ ਰਹੀ ਹੈ, ਮੌਕੇ 'ਤੇ ਮੌਜੂਦ ਠੇਕੇਦਾਰ ਦੇ ਕਰਿੰਦੇ ਨੇ ਕਿਹਾ ਕਿ ਅਸੀਂ ਤਾਂ ਇਸੇ ਤਰ੍ਹਾਂ ਦੀ ਸੜਕ ਬਣਾਉਣੀ ਹੈ ਸਾਨੂੰ ਉੱਪਰੋਂ ਹੁਕਮ ਹੈ | ਮੌਜੂਦਾ ਤੇ ਸਾਬਕਾ ਸਰਪੰਚ ਨੇ ਡੀ. ਸੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਰੋਕ ਕੇ ਸਹੀ ਤਰੀਕੇ ਨਾਲ ਸੜਕ ਤੇ ਲੁੱਕ ਪਾਈ ਜਾਵੇ ਤੇ ਠੇਕੇਦਾਰ ਵਲੋਂ ਕਰਵਾਏ ਜਾ ਰਹੇ ਗੈਰ- ਮਿਆਰੀ ਕੰਮ ਦੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਇਕ ਗੈਂਗਸਟਰ ਨੇ ਆਨਲਾਈਨ ਹੋ ਕੇ ਨਸ਼ਿਆਂ ਨੂੰ ਲੈ ਕੇ ਕੀਤੇ ਗੰਭੀਰ ਖੁਲਾਸੇ ਅਗਲੀ ਖ਼ਬਰ ਸਰਕਾਰੀ ਆਈ. ਟੀ. ਆਈ. ਵਿਖੇ ਦਾਖ਼ਲਾ ਸ਼ੁਰੂ-ਪਿ੍ੰਸੀਪਲ ਹਰਵਿੰਦਰ ਹੈਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।