24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕੇਂਦਰੀ ਜੇਲ੍ਹ ਦੇ ਇਕ ਗੈਂਗਸਟਰ ਨੇ ਆਨਲਾਈਨ ਹੋ ਕੇ ਨਸ਼ਿਆਂ ਨੂੰ ਲੈ ਕੇ ਕੀਤੇ ਗੰਭੀਰ ਖੁਲਾਸੇ

ਅਜੀਤ ਡੈਸਕ 15-06-2026
ਹੁਸ਼ਿਆਰਪੁਰ, 14 ਜੂਨ (ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਕੇਂਦਰੀ ਜੇਲ੍ਹ 'ਚੋਂ ਇਕ ਗੈਂਗਸਟਰ ਵਲੋਂ ਆਨਲਾਈਨ ਹੋ ਕੇ ਸਰਕਾਰ ਦੇ ਨਸ਼ਿਆਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕੀਤੇ ਖੁਲਾਸਿਆਂ 'ਤੇ ਚਿੰਤਾ ਪ੍ਰਗਟ ਕੀਤੀ ਹੈ | ਗੈਂਗਸਟਰ ਨੇ ਖੁਲਾਸਾ ਕੀਤਾ ਹੈ ਕਿ ਜੇਲ੍ਹ ਦੇ ਅੰਦਰ ਨਾ ਸਿਰਫ਼ ਨਸ਼ਾ ਮੁਹੱਈਆ ਕਰਵਾਇਆ ਜਾਂਦਾ ਹੈ, ਬਲਕਿ ਉਸ ਦੇ ਬਦਲੇ ਮੋਟੀ ਰਕਮ ਦੀ ਮੰਗ ਵੀ ਕੀਤੀ ਜਾਂਦੀ ਹੈ | ਸੰਜੀਵ ਤਲਵਾੜ ਨੇ ਕਿਹਾ ਕਿ ਇਕ ਬੇਹੱਦ ਸੁਰੱਖਿਅਤ ਮੰਨੀ ਜਾਣ ਵਾਲੀ ਜੇਲ੍ਹ ਵਿਚੋਂ ਇਕ ਗੈਂਗਸਟਰ ਸ਼ਰੇਆਮ ਆਨਲਾਈਨ ਹੋ ਕੇ ਆਪਣੀ ਗੱਲ ਰੱਖ ਰਿਹਾ ਹੈ, ਜਿਸ ਨੇ ਸਰਕਾਰੀਤੰਤਰ ਦੀਆਂ ਵੀ ਧੱਜੀਆਂ ਉਡਾਈਆਂ ਹਨ | ਅਕਾਲੀ ਆਗੂ ਨੇ ਕਿਹਾ ਕਿ ਇਹ ਘਟਨਾ ਨੇ ਸੁਰੱਖਿਆ ਕਰਮੀਆਂ ਤੋਂ ਲੈ ਕੇ ਮੰਤਰੀ ਤੱਕ ਸਾਰਿਆਂ ਨੂੰ ਸ਼ੱਕ ਦੇ ਘੇਰੇ ਅੰਦਰ ਲਿਆ ਖੜ੍ਹਾ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਜੇਲ੍ਹ ਮੰਤਰੀ ਦੇ ਆਪਣੇ ਜ਼ਿਲ੍ਹੇ ਦੀ ਜੇਲ੍ਹ ਦੇ ਅਜਿਹੇ ਮਾੜੇ ਹਾਲਾਤ ਹਨ, ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ | ਇਸ ਨੈਤਿਕ ਜਿੰਮੇਵਾਰੀ ਦੇ ਅਧਾਰ 'ਤੇ ਜੇਲ੍ਹ ਮੰਤਰੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਸ ਮੌਕੇ ਕਮਲ ਚੇਤਾਲੀ, ਆਰ. ਡੀ. ਸ਼ਰਮਾ, ਪ੍ਰੇਮ ਸਿੰਘ, ਵਿਕਰਮਜੀਤ ਸਿੰਘ ਕਲਸੀ, ਸੰਜੀਵ ਥਾਪਰ, ਨਰਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਰਣਧੀਰ ਸਿੰਘ ਭਾਰਜ ਯੂਥ ਅਕਾਲੀ ਦਲ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਬਣੇ ਅਗਲੀ ਖ਼ਬਰ ਸੜਕ 'ਤੇ ਪਾਈ ਜਾ ਰਹੀ ਲੱੁਕ ਦੇ ਕੰਮ ਦੀ ਡੀ. ਸੀ. ਤੋਂ ਜਾਂਚ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।