25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ਼ਖ਼ਸੀਅਤ ਨਿਰਮਾਣ ਦਾ ਸੁਨਹਿਰਾ ਮੌਕਾ 'ਗਰਮੀਆਂ ਦੀਆਂ ਛੁੱਟੀਆਂ'-ਚੇਅਰਪਰਸਨ ਚੋਪੜਾ

ਅਜੀਤ ਡੈਸਕ 15-06-2026
ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਲਈ ਨਾ ਕੇਵਲ ਆਰਾਮ ਤੇ ਮਨੋਰੰਜਨ ਦਾ ਸਮਾਂ ਹਨ ਸਗੋਂ ਇਹ ਉਨ੍ਹਾਂ ਦੇ ਸਰਬਪੱਖੀ ਵਿਕਾਸ, ਚੰਗੇ ਸੰਸਕਾਰਾਂ ਤੇ ਜੀਵਨ ਮੁੱਲਾਂ ਨੂੰ ਮਜ਼ਬੂਤ ਕਰਨ ਦਾ ਅਹਿਮ ਮੌਕਾ ਵੀ ਹਨ | ਇਸ ਸਬੰਧੀ ਸੇਂਟ ਸੋਲਜਰ ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਪ੍ਰੇਰਨਾਦਾਇਕ ਸੰਦੇਸ਼ ਦਿੰਦਿਆਂ ਕਿਹਾ ਕਿ ਪਰਿਵਾਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ, ਜਿੱਥੇ ਉਹ ਪਿਆਰ, ਸਤਿਕਾਰ, ਅਨੁਸ਼ਾਸਨ, ਸਹਿਯੋਗ ਤੇ ਸੱਭਿਆਚਾਰਕ ਸਾਂਝ ਤੇ ਕਦਰਾਂ-ਕੀਮਤਾਂ ਵਰਗੇ ਜੀਵਨ ਦੇ ਅਮੋਲਕ ਸਬਕ ਸਿੱਖਦਾ ਹੈ | ਛੁੱਟੀਆਂ ਦੌਰਾਨ ਬੱਚਿਆਂ ਨੂੰ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਕੇ ਰਿਸ਼ਤਿਆਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ | ਇਹੀ ਗੁਣ ਭਵਿੱਖ ਵਿਚ ਇੱਕ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਦੀ ਨੀਂਹ ਰੱਖਦੇ ਹਨ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸਿਹਤ, ਪੌਸ਼ਟਿਕ ਖ਼ੁਰਾਕ, ਸਮੇਂ ਸਿਰ ਨੀਂਦ ਅਤੇ ਨਿਯਮਤ ਦਿਨਚਰਿਆ ਵੱਲ ਵਿਸ਼ੇਸ਼ ਧਿਆਨ ਦੇਣ |
ਪਿਛਲੀ ਖ਼ਬਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪੰਡੋਰੀ ਅਟਵਾਲ 'ਚ ਇਕਾਈ ਦਾ ਗਠਨ, ਕੁਲਵਿੰਦਰ ਸਿੰਘ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਜਲਵੇਹੜਾ 'ਚ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।