29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਬੇਕਾਬੂ ਟਰੈਕਟਰ ਖੜ੍ਹੀ ਕਾਰ ਨਾਲ ਟਕਰਾਇਆ

ਅਜੀਤ ਡੈਸਕ 17-06-2026

ਗੜ੍ਹਸ਼ੰਕਰ, 16 ਜੂਨ (ਧਾਲੀਵਾਲ)- ਲੰਘੀ ਰਾਤ ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਇਕ ਫਾਸਟ ਫੂਡ ਦੀ ਦੁਕਾਨ ਅੱਗੇ ਖੜ੍ਹੀ ਕਾਰ ਨਾਲ ਟਰੈਕਟਰ ਦੇ ਟਕਰਾਉਣ ਨਾਲ ਕਾਰ ਦਾ ਨੁਕਸਾਨ ਹੋ ਗਿਆ ਜਦਕਿ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਕੱਤਰ ਜਾਣਕਾਰੀ ਬੀਤੀ ਰਾਤ ਕਰੀਬ 9 ਕੁ ਵਜੇ ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਕਾਰ ਸਵਾਰ ਮੈਂਬਰ ਕਾਰ ਫਾਸਟ ਫੂਡ ਦੀ ਦੁਕਾਨ ਅੱਗੇ ਖੜ੍ਹੀ ਕਰਕੇ ਦੁਕਾਨ ਦੇ ਅੰਦਰ ਮੌਜੂਦ ਸਨ। ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਰੇਤ ਨਾਲ ਭਰੀ ਟਰਾਲੀ ਲੈ ਕੇ ਜਾ ਰਿਹਾ ਟ੍ਰੈਕਟਰ ਕਿਸੇ ਕਾਰਨ ਵੱਸ ਬੇਕਾਬੂ ਹੋ ਕੇ ਕਾਰ ਨਾਲ ਜਾ ਟਕਰਾਇਆ ਤੇ ਟਰੈਕਟਰ ਤੇ ਅਗਲੇ ਟਾਇਰ ਕਾਰ ਦੇ ਅਗਲੇ ਪਾਸ ਚੜ੍ਹ ਗਏ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦਕਿ ਕਾਰ ਨੁਕਸਾਨੀ ਗਈ। ਪੁਲਿਸ ਵਲੋਂ ਘਟਨਾ ਸਬੰਧੀ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਨਿਪਟਾ ਲਿਆ ਗਿਆ ਹੈ।

ਪਿਛਲੀ ਖ਼ਬਰ ਦਸੂਹਾ ਵਾਸੀਆਂ ਦੀ ਮੰਗ ’ਤੇ ਕੋਰੋਨਾ ਕਾਲ ਦੌਰਾਨ ਬੰਦ ਹੋਈਆਂ ਰੇਲ ਗੱਡੀਆਂ ਦੇ ਸਟਾਪ ਬਹਾਲ, ਯਾਤਰੀਆਂ ਵਿਚ ਖ਼ੁਸ਼ੀ ਦੀ ਲਹਿ... ਅਗਲੀ ਖ਼ਬਰ ਡੀ.ਸੀ. ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਟਰੇਨਿੰਗ ਪ੍ਰੋਗਰਾਮ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।