16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਚਾਹਵਾਨ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ 11ਵੀਂ ਜਮਾਤ ’ਚ ਦਾਖ਼ਲੇ ਲਈ 25 ਤੱਕ ਅਰਜ਼ੀਆਂ ਦੇਣ-ਪ੍ਰਿੰਸੀਪਲ

ਅਜੀਤ ਡੈਸਕ 18-06-2026

ਹੁਸ਼ਿਆਰਪੁਰ, 17 ਜੂਨ (ਬਲਜਿੰਦਰਪਾਲ ਸਿੰਘ)-ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ‘ਚ ਸੈਸ਼ਨ 2026-27 ਦੌਰਾਨ ਕਲਾਸ 11ਵੀਂ ਦੀਆਂ ਉਪਲੱਬਧ ਖਾਲੀ ਸੀਟਾਂ ਲਈ ਯੋਗ ਵਿਦਿਆਰਥੀ ਆਪਣੀਆਂ ਅਰਜ਼ੀਆਂ ਦਾਖਲ ਕਰਵਾਉਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਨੇ ਦੱਸਿਆ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਸੈਸ਼ਨ 2025-26 ਵਿਚ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਦਸਵੀਂ ਜਮਾਤ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ, ਅਤੇ ਉਮੀਦਵਾਰ ਦੀ ਜਨਮ ਮਿਤੀ 01.06.2009 ਤੋਂ 31.07.2011 ਦੇ ਵਿਚਕਾਰ ਹੋਣੀ ਚਾਹੀਦੀ ਹੈ, ਅਰਜ਼ੀ ਦੇਣ ਦੇ ਯੋਗ ਹਨ। ਸਾਇੰਸ ਸਟਰੀਮ ਲਈ ਸਾਇੰਸ ਵਿਸ਼ੇ ‘ਚ ਅਤੇ ਗਣਿਤ ਵਿਸ਼ਾ ਚੁਣਨ ਵਾਲਿਆਂ ਲਈ ਗਣਿਤ ਵਿਚ ਘੱਟੋ-ਘੱਟ 60 ਫ਼ੀਸਦੀ ਅੰਕ ਲਾਜ਼ਮੀ ਹਨ। ਦਾਖਲਾ ਦਸਵੀਂ ਜਮਾਤ ਦੇ ਬੋਰਡ ਨਤੀਜੇ ਅਨੁਸਾਰ ਤਿਆਰ ਕੀਤੀ ਜਾਣ ਵਾਲੀ ਮੈਰਿਟ ਸੂਚੀ ਅਤੇ ਵਿਦਿਆਲਿਆ ਵਿਚ ਉਪਲਬਧ ਖਾਲੀ ਸੀਟਾਂ ਦੇ ਆਧਾਰ ‘ਤੇ ਕੀਤਾ ਜਾਵੇਗਾ। ਦਾਖ਼ਲੇ ਵਿਚ ਪਹਿਲ ਸੀ.ਬੀ.ਐਸ.ਈ. ਨਾਲ ਸਬੰਧਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਸੀ.ਬੀ.ਐਸ.ਈ. ਦੇ ਵਿਦਿਆਰਥੀਆਂ ਤੋਂ ਬਾਅਦ ਵੀ ਸੀਟਾਂ ਖਾਲੀ ਰਹਿੰਦੀਆਂ ਹਨ, ਤਾਂ ਹੀ ਦੂਜੇ ਮਾਨਤਾ ਪ੍ਰਾਪਤ ਸਟੇਟ ਬੋਰਡਾਂ ਦੇ ਉਮੀਦਵਾਰਾਂ ਦੀ ਯੋਗਤਾ ‘ਤੇ ਵਿਚਾਰ ਕੀਤਾ ਜਾਵੇਗਾ, ਜੋ ਕਿ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਹੋਵੇਗਾ। ਅਰਜ਼ੀ ਫਾਰਮ ਵਿਦਿਆਲਿਆ ਦੀ ਵੈੱਬਸਾਈਟ ‘ਤੇ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਫਾਰਮ ਡਾਊਨਲੋਡ ਕਰ ਸਕਦੇ ਹਨ ਜਾਂ ਵਿਦਿਆਲਿਆ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਅਰਜ਼ੀ ਆਨਲਾਈਨ ਜਾਂ ਸਕੂਲ ਪਹੁੰਚ ਕੇ ਜਮ੍ਹਾਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਖ਼ 25 ਜੂਨ ਹੈ।

ਪਿਛਲੀ ਖ਼ਬਰ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਗਰਾਸੂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ- ਸੰਤ ਬੇਰ... ਅਗਲੀ ਖ਼ਬਰ ਹਲਕਾ ਪਾਇਲ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਮੋਟਰਸਾਈਕਲ ਮਾਰਚ ਨੂੰ ਮਿਲਿਆ ਭਰਵਾਂ ਹੁੰਗਾਰਾ-ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।