17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅੰਡਰ 14 ਫੁੱਟਬਾਲ ਟੂਰਨਾਮੈਂਟ ‘ਚ ਚੱਬੇਵਾਲ ਦਾ ਪਹਿਲਾ ਮੁਕਾਬਲਾ ਮੇਘੋਵਾਲ ਨਾਲ ਅੱਜ

ਅਜੀਤ ਡੈਸਕ 18-06-2026

ਚੱਬੇਵਾਲ, 17 ਜੂਨ (ਰਾਜੀਵ ਭਾਰਦਵਾਜ)-ਹੋਮ ਐਂਡ ਅਵੇ ਦੀ ਤਰਜ਼ ‘ਤੇ ਕਰਵਾਏ ਜਾ ਰਹੇ ਅੰਡਰ 14 ਅਤੇ ਅੰਡਰ 12 ਫੁੱਟਬਾਲ ਟੂਰਨਾਮੈਂਟ ਦਾ ਚੱਬੇਵਾਲ ਜੋਨ ਦਾ ਪਹਿਲਾ ਮੁਕਾਬਲਾ ਮੇਘੋਵਾਲ ਜ਼ੋਨ ਨਾਲ ਹੋਵੇਗਾ। ਦੋਆਬਾ ਸਪੋਰਟਿੰਗ ਕਲੱਬ ਖੇੜਾ ਵਲੋਂ ਕਰਵਾਏ ਜਾ ਰਹੇ ਸਬ ਜੂਨੀਅਰ ਦੋਆਬਾ ਕੱਪ ਦਾ ਇਹ 16ਵਾਂ ਟੂਰਨਾਮੈਂਟ ਹੈ । ਚੱਬੇਵਾਲ ਇਲਾਕੇ ਦੇ ਫੁੱਟਬਾਲ ਖਿਡਾਰੀ ਅਤੇ ਪ੍ਰਮੋਟਰ ਪਰਮਿੰਦਰ ਸਿੰਘ ਮੰਗਾ ਨੇ ਚੱਬੇਵਾਲ ਖੇਡ ਮੈਦਾਨ ਵਿਚ ਬੱਚਿਆਂ ਦੇ ਫੁੱਟਬਾਲ ਦੇ ਅਭਿਆਸ ਦੌਰਾਨ ਦੱਸਿਆ ਕਿ ਟੂਰਨਾਮੈਂਟ ਦੇ ਗਰੁੱਪ ਬੀ ਦਾ ਚੱਬੇਵਾਲ ਜ਼ੋਨ ਦੀ ਅੰਡਰ 14 ਦੀ ਟੀਮ ਦਾ ਪਹਿਲਾ ਮੈਚ ਅੱਜ ਸ਼ਾਮ ਨੂੰ ਮੇਘੋਵਾਲ ਜੋਨ ਦੀ ਟੀਮ ਨਾਲ ਚੱਬੇਵਾਲ ਦੇ ਖੇਡ ਮੈਦਾਨ ਵਿਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਚੱਬੇਵਾਲ ਜ਼ੋਨ ਦਾ ਦੂਸਰਾ ਮੈਚ 20 ਜੂਨ ਨੂੰ ਪੱਦੀ ਸੂਰਾ ਸਿੰਘ ਜ਼ੋਨ ਨਾਲ ਪੱਦੀ ਸੂਰਾ ਸਿੰਘ ਦੇ ਖੇਡ ਮੈਦਾਨ ਵਿਚ ਸ਼ਾਮ ਨੂੰ 4 ਵਜੇ ਖੇਡਿਆ ਜਾਵੇਗਾ। ਇਸੇ ਤਰਾਂ 23 ਜੂਨ ਨੂੰ ਮੇਘੋਵਾਲ ਜ਼ੋਨ ਨਾਲ ਚੱਬੇਵਾਲ ਜ਼ੋਨ ਦਾ ਤੀਸਰਾ ਮੈਚ ਮੇਘੋਵਾਲ ਦੇ ਖੇਡ ਮੈਦਾਨ ‘ਚ ਅਤੇ 25 ਜੂਨ ਨੂੰ ਚੱਬੇਵਾਲ ਜ਼ੋਨ ਦਾ ਪੱਦੀ ਸੂਰਾ ਸਿੰਘ ਜ਼ੋਨ ਨਾਲ ਚੱਬੇਵਾਲ ਦੇ ਖੇਡ ਮੈਦਾਨ ਵਿਚ ਮੈਚ ਖੇਡਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਹਰਮਿੰਦਰ ਸਿੰਘ ਮਿੰਦਾ (ਮਹਿਨਾ) ਯੂ.ਐੱਸ.ਏ. ਵਲੋਂ ਚਲਾਈ ਜਾ ਰਹੀ ਸੰਸਥਾ ਸੰਤ ਬਾਬਾ ਹਰਨਾਮ ਸਿੰਘ ਫੁੱਟਬਾਲ ਐਸੋਸੀਏਸ਼ਨ ਵਲੋਂ ਇਹ ਟੀਮ ਤਿਆਰ ਕੀਤੀ ਗਈ ਹੈ। ਇਸ ਮੌਕੇ ਕੋਚ ਮੋਹਿਤ ਸੈਣੀ, ਪਰਮਿੰਦਰ ਸਿੰਘ ਮੰਗਾ ਜਿਆਣ, ਸੰਦੀਪ ਕੁਮਾਰ, ਮਨਜੀਤ ਬੱਧਣ, ਕਮਲਜੀਤ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਰਾਇ ਸਿੰਘ, ਰਾਜਾ ਸਿੰਘ, ਮਨਵੀਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਲਾਸਟਿਕ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਕੈਨ ‘ਚ ਨਹੀਂ ਦਿੱਤਾ ਜਾਵੇਗਾ ਡੀਜ਼ਲ ਅਤੇ ਪੈਟਰੋਲ-ਐਮ.ਡੀ. ਜਸਵੰਤ ਸਿੰਘ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਜਬਰੀ ਪੁਲਿਸ ਵਲੋਂ ਨਜ਼ਰਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।