17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਲਾਸਟਿਕ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਕੈਨ ‘ਚ ਨਹੀਂ ਦਿੱਤਾ ਜਾਵੇਗਾ ਡੀਜ਼ਲ ਅਤੇ ਪੈਟਰੋਲ-ਐਮ.ਡੀ. ਜਸਵੰਤ ਸਿੰਘ

ਅਜੀਤ ਡੈਸਕ 18-06-2026

 ਘੋਗਰਾ, 17 ਜੂਨ (ਆਰ. ਐੱਸ. ਸਲਾਰੀਆ)- ਸ਼ਹੀਦ ਪਵਨ ਕੁਮਾਰ ਫੀਲਿੰਗ ਸਟੇਸ਼ਨ ਘੋਗਰਾ ਦੇ ਮਾਲਕ ਐੱਮ. ਡੀ ਜਸਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿਸੇ ਵੀ ਉਪਭੋਗਤਾ ਨੂੰ ਪਲਾਸਟਿਕ ਦੀਆਂ ਬੋਤਲਾਂ ਜਾਂ ਪਲਾਸਟਿਕ ਦੇ ਕੈਨ ਵਿਚ ਡੀਜ਼ਲ ਜਾਂ ਪੈਟਰੋਲ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਉਪਭੋਗਤਾ ਨੂੰ ਪਲਾਸਟਿਕ ਦੇ ਕੈਨ ਜਾਂ ਪਲਾਸਟਿਕ ਦੀ ਬੋਤਲ ਵਿਚ ਪੈਟਰੋਲ ਡੀਜ਼ਲ ਨਹੀਂ ਭਰ ਕੇ ਦੇਵੇਗਾ, ਜੇਕਰ ਕੋਈ ਪੰਪ ਮਾਲਕ ਪਲਾਸਟਿਕ ਦੀਆਂ ਬੋਤਲਾਂ ਜਾਂ ਕੈਨ ਵਿਚ ਪੈਟਰੋਲ ਜਾਂ ਡੀਜ਼ਲ ਦਿੰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਾਂ ਪੰਪ ਨੂੰ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀਆਂ ਬੋਤਲਾਂ ਜਾਂ ਪਲਾਸਟਿਕ ਕੈਨ ਦੀ ਜਗ੍ਹਾ ‘ਤੇ ਲੋਹੇ ਦੇ ਕੈਨ ਜਾਂ ਡਰੰਮ ਵਰਤੇ ਜਾਣ ਤਾਂ ਜੋ ਉਪਭੋਗਤਾਵਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆ ਸਕੇ।

 

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਪੁਤਲਾ ਫੂਕ ਮੁਜਾਹਰਾ ਅਗਲੀ ਖ਼ਬਰ ਅੰਡਰ 14 ਫੁੱਟਬਾਲ ਟੂਰਨਾਮੈਂਟ ‘ਚ ਚੱਬੇਵਾਲ ਦਾ ਪਹਿਲਾ ਮੁਕਾਬਲਾ ਮੇਘੋਵਾਲ ਨਾਲ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।