24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਜਲੰਧਰ- ਜੰਮੂ ਮਾਰਗ ਬੰਦ ਕੀਤਾ ਜਾਵੇਗਾ-ਮਹਿਤਾਬ ਸਿੰਘ ਹੁੰਦਲ

ਅਜੀਤ ਡੈਸਕ 29-06-2026

ਮੁਕੇਰੀਆਂ, 28 ਜੂਨ (ਰਾਮਗੜ੍ਹੀਆ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਕੋਰ ਕਮੇਟੀ ਮੈਂਬਰ ਮਹਿਤਾਬ ਸਿੰਘ ਹੁੰਦਲ ਤੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਨੇ ਇਕ ਪ੍ਰੈੱਸ ਬਿਆਨ ਵਿਚ ਦੱਸਿਆ ਹੈ ਕਿ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ 18 ਮਈ ਨੂੰ ਗੰਨਾ ਵਿਭਾਗ ਜਲੰਧਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦਿਨ ਪ੍ਰਾਜੈਕਟ ਅਫਸਰ ਤੇ ਕੇਨ ਡਿਪਾਰਟਮੈਂਟ ਨੇ ਵਾਅਦਾ ਕੀਤਾ ਸੀ ਕਿ 30 ਮਈ ਤੱਕ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਦੇ ਹਿਸਾਬ ਨਾਲ 142 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ ਜਦ ਕਿ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਦੇ ਖਾਤਿਆਂ ਵਿਚ ਬਣਦੀ ਬਕਾਇਆ ਰਾਸ਼ੀ ਨਹੀਂ ਪਾਈ ਗਈ। ਕੇਨ ਵਿਭਾਗ ਦੇ ਅਧਿਕਾਰੀਆਂ ਵਲੋਂ ਨਵਾਂ ਪੋਰਟਲ ਜੋ ਬਣਾਇਆ ਗਿਆ ਹੈ ਉਹ ਚਿੱਟਾ ਹਾਥੀ ਸਾਬਤ ਹੋਇਆ ਜੋ ਪੋਰਟਲ 2015 ਵਿਚ ਚੱਲਦਾ ਸੀ ਉਹ ਸਿਸਟਮ ਬਹੁਤ ਵਧੀਆ ਸੀ ਇਸ ਵਾਰ ਪ੍ਰਾਜੈਕਟ ਦੀ ਗਲਤੀ ਨਾਲ ਸਿਸਟਮ ਖਰਾਬ ਹੋਇਆ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ। ਗੰਨੇ ਦੀ ਨਵੀਂ ਫਸਲ ਤਿਆਰ ਹੋ ਰਹੀ ਹੈ ਪਰ ਸਰਕਾਰ ਵਲੋਂ ਕਿਸਾਨਾਂ ਨੂੰ ਪਿਛਲਾ ਬਕਾਇਆ ਨਹੀਂ ਦਿੱਤਾ ਗਿਆ। ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਸਰਕਾਰ ਨੇ ਕਿਸਾਨਾਂ ਦੀ ਬਾਂਹ ਤਾਂ ਕਿ ਫੜਨੀ ਸੀ ਉਲਟਾ ਕਿਸਾਨਾਂ ਨੂੰ ਫਸਲ ਦੀ ਬਣਦੀ ਕੀਮਤ ਵੀ ਨਹੀਂ ਮਿਲ ਰਹੀ। ਉਨ੍ਹਾਂ ਡਿਪਾਰਟਮੈਂਟ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ 30 ਜੂਨ ਤੱਕ ਗੰਨੇ ਦੀ ਬਕਾਇਆ ਰਾਸ਼ੀ ਨਾ ਪਈ ਤਾਂ ਪਹਿਲੀ ਤੋਂ ਜਲੰਧਰ ਜੰਮੂ ਮਾਰਗ ਬੰਦ ਕੀਤਾ ਜਾਵੇਗਾ।

ਪਿਛਲੀ ਖ਼ਬਰ ਧਾਲੀਵਾਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਦੋ ਬੱਸਾਂ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੀ ਜੱਦੀ ਹਲਕਾ ਬਰਨਾਲਾ ਤੋਂ ਦੂਰੀ ਕਾਰਨ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।