11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਦਫ਼ਤਰ ਅੱਗੇ ਧਰਨਾ

ਅਜੀਤ ਡੈਸਕ 01-07-2026

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਗੜ੍ਹਸ਼ੰਕਰ ਦੇ ਪਿੰਡਾਂ ‘ਚ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਬਲਾਕ ਦੇ ਕਿਸਾਨਾਂ ਵਲੋਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਗੜ੍ਹਸ਼ੰਕਰ ਵਿਖੇ ਰੋਸ ਧਰਨਾ ਦੇ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਕਿਸਾਨਾਂ ਵਲੋਂ ਪਾਵਰਕਾਮ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਬਿਜਲੀ ਸਪਲਾਈ 24 ਘੰਟੇ ਜਾਰੀ ਰੱਖੀ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਗੜ੍ਹਸ਼ੰਕਰ ਦੇ ਪ੍ਰਧਾਨ ਜਸਵੰਤ ਸਿੰਘ ਭੱਠਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ‘ਤੇ ਹੈ ਅਤੇ ਕਾਫੀ ਝੋਨਾ ਲੱਗ ਚੁੱਕਾ ਹੈ, ਪਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਬਹੁਤ ਘੱਟ ਆ ਰਹੀ ਹੈ ਅਤੇ ਕੁਝ ਪਿੰਡਾਂ ਵਿਚ ਸਿਰਫ 2-3 ਘੰਟੇ ਹੀ ਬਿਜਲੀ ਆ ਰਹੀ ਹੈ ਜਿਸ ਕਾਰਨ ਕਿਸਾਨ ਤੇਲ ਫੂਕਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਬਿਜਲੀ ਦਾ ਹੱਲ ਨਾ ਹੋਇਆ ਤਾਂ ਉਹ ਜ਼ੋਰਦਾਰ ਸੰਘਰਸ਼ ਕਰਨ ਲੀ ਮਜ਼ਬੂਰ ਹੋਣਗੇ। ਧਰਨੇ ਦੌਰਾਨ ਐਕਸੀਅਨ ਪਾਵਰਕਾਮ ਨਿਤਿਨ ਸੁਮਨ ਨੇ ਪਹੁੰਚ ਕੇ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ। ਧਰਨੇ ਦੌਰਾਨ ਰਾਮਜੀਤ ਸਿੰਘ ਦੇਨੋਵਾਲ ਕਲਾਂ, ਗੁਰਦੀਪ ਸਿੰਘ ਚਾਹਲਪੁਰ, ਬਹਾਦਰ ਸਿੰਘ ਖਾਨਪੁਰ, ਸੁਖਵਿੰਦਰ ਸਿੰਘ ਮੋਇਲਾ ਵਾਹਿਦਪੁਰ, ਹਰਬੰਸ ਸਿੰਘ ਰਸੂਲਪੁਰ, ਵਰਿੰਦਰ ਸਿੰਘ ਮੱਟੂ, ਦਵਿੰਦਰ ਸਿੰਘ ਗੋਗੋਂ, ਸ਼ਮਸ਼ੇਰ ਸਿੰਘ ਚੱਕ ਸਿੰਘਾ, ਜੁਝਾਰ ਸਿੰਘ ਕਿੱਤਣਾ, ਕਮਲਜੀਤ ਸਿੰਘ, ਅਮਨ ਸਰਪੰਚ, ਅਮਰਜੀਤ ਸਿੰਘ, ਹਰਦੀਪ ਸਿੰਘ ਗੜ੍ਹੀ, ਸਾਬਾ ਲੱਲੀਆਂ, ਗੁਰਦੀਪ ਢਿੱਲੋਂ, ਮੁਲਾਜ਼ਮ ਆਗੂ ਮੁਕੇਸ਼ ਕੁਮਾਰ, ਸਤਪਾਲ ਕਲੇਰ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਜ਼ਿੰਮੇਵਾਰੀ ਪਰਮਜੀਤ ਸਿੰਘ ਬੱਬਰ ਨੇ ਨਿਭਾਈ। ਇਸ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ 24 ਘੰਟੇ ਵਿਚ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਸ਼ਹਿਰ ਵਿਚ ਚੱਕਾ ਜਾਮ ਕੀਤਾ ਜਾਵੇਗਾ।

ਪਿਛਲੀ ਖ਼ਬਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਬਿਜਲੀ ਕੱਟਾਂ ਸੰਬੰਧੀ ਬੁੱਲ੍ਹੋਵਾਲ ’ਚ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।