28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਨਸ਼ੀਲੇ ਪਦਾਰਥ ਅਤੇ ਕੈਪਸੂਲਾਂ ਸਮੇਤ 1 ਕਾਬੂ

ਅਜੀਤ ਡੈਸਕ 02-07-2026

 ਗੜ੍ਹਸ਼ੰਕਰ, 1 ਜੁਲਾਈ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਅਤੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਏ.ਐੱਸ.ਆਈ. ਕੁਲਦੀਪ ਰਾਜ ਵਲੋਂ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਪੁਲ ਨਹਿਰ ਰਾਵਲਪਿੰਡੀ ਗੜ੍ਹਸ਼ੰਕਰ ਮੌਜੂਦ ਸਨ ਤਾਂ ਪਿੰਡ ਫਤਹਿਪੁਰ ਸਾਈ ਤੋਂ ਇਕ ਕਾਰ ਬਿਨਾਂ ਨੰਬਰੀ ਮਾਰਕਾ ਸਵਿਫ਼ਟ ਡਿਜ਼ਾਇਰ ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ। ਪੁਲਿਸ ਪਾਰਟੀ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੂੰ ਸ਼ੱਕ ਦੀ ਬਿਨਾ ’ਤੇ ਰੋਕ ਕੇ ਚਾਲਕ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਮੋਹਿਤ ਕੁਮਾਰ ਪੁੱਤਰ ਨਰੇਸ਼ ਕੁਮਾਰ ਦੱਸਿਆ। ਤਲਾਸ਼ੀ ਕਰਨ ’ਤੇ ਕਾਰ ਦੀ ਸੀਟ ਦੇ ਥੱਲੇ ਤੋਂ 288 ਗ੍ਰਾਮ ਨਸ਼ੀਲਾ ਪਦਾਰਥ ਅਤੇ 399 ਕੈਪਸੂਲ ਬ੍ਰਾਮਦ ਕੀਤੇ ਗਏ। ਪੁਲਿਸ ਵਲੋਂ ਮੋਹਿਤ ਕੁਮਾਰ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ।

ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਵਲੋਂ ਚੱਕਾ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਫ਼ੈਕਟਰੀ ਨੂੰ ਅੱਗ ਲੱਗਣ ਨਾਲ ਲੱਖਾ ਦਾ ਹੋਇਆ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।