31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਵਿਧਾਇਕ ਦੀ ਰਿਹਾਇਸ਼ ਬਾਹਰ ਰੋਸ ਪ੍ਰਦਰਸ਼ਨ

ਅਜੀਤ ਡੈਸਕ 08-07-2026

ਦਫ਼ਤਰ ਬਾਹਰ ਚਿਪਕਾਇਆ ਚੇਤਾਵਨੀ ਪੱਤਰ
ਗੜ੍ਹਸ਼ੰਕਰ, 7 ਜੁਲਾਈ (ਧਾਲੀਵਾਲ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਐਲਾਨੇ ਗਏ ਸਾਂਝੇ ਐਕਸ਼ਨਾਂ ਦੀ ਲੜੀ ਤਹਿਤ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਥਾਨਕ ਬਿਜਲੀ ਦਫ਼ਤਰ ਵਿਖੇ ਇਕੱਠ ਕਰਕੇ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਦੀ ਰਿਹਾਇਸ਼ ਵੱਲ ਮਾਰਚ ਕਰਕੇ ਦਫ਼ਤਰ ਦਾ ਘਿਰਾਓ ਕਰਨ ਉਪਰੰਤ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਲਕਾ ਵਿਧਾਇਕ ਦੀ ਗੈਰ ਹਾਜ਼ਰੀ ਵਿਚ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਭੇਜਿਆ ਜਾਣ ਵਾਲਾ ਚੇਤਾਵਨੀ ਪੱਤਰ ਵਿਧਾਇਕ ਦੇ ਦਫ਼ਤਰ ਬਾਹਰ ਚਿਪਕਾਇਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਮੋਰਚੇ ਅਤੇ ਮੰਚ ਦੇ ਆਗੂਆਂ ਸਤੀਸ਼ ਰਾਣਾ, ਕੁਲਦੀਪ ਸਿੰਘ ਖੰਨਾ, ਸ਼ਿਵ ਕੁਮਾਰ ਤਿਵਾੜੀ, ਕੁਲਦੀਪ ਦੌੜਕਾ, ਮੱਖਣ ਸਿੰਘ ਵਾਹਿਦਪੁਰੀ, ਮੁਕੇਸ਼ ਕੁਮਾਰ, ਕੁਲਵਿੰਦਰ ਸਿੰਘ ਅਟਵਾਲ, ਸਕੁੰਤਲਾ ਦੇਵੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਾਢੇ ਚਾਰ ਸਾਲ ਤੋਂ ਵੱਟੀ ਚੁੱਪ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪਿਛਲੇ ਤਨਖ਼ਾਹ ਕਮਿਸ਼ਨਾਂ ਵਲੋਂ ਦਿੱਤੇ ਲਾਭ ਖੋਹਣ ਦੇ ਨਾਲ ਨਾਲ ਅਦਾਲਤਾਂ ਵੱਲੋਂ ਦਿੱਤੇ ਜਾਂਦੇ ਹੱਕ ਵੀ ਖੋਹਣ ਦਾ ਯਤਨ ਕਰ ਰਹੀ ਹੈ। ਛੇਵੇਂ ਤਨਖ਼ਾਹ ਕਮਿਸ਼ਨ ਦੀ ਅੱਧੀ ਰਿਪੋਰਟ ਜਾਰੀ ਕੀਤੀ ਗਈ ਹੈ ਜੋ ਕਿ ਲਾਗੂ ਨਹੀਂ ਕੀਤੀ ਗਈ। ਅੱਧੀ ਰਿਪੋਰਟ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ, ਜਦੋਂ ਕਿ ਜਨਵਰੀ 2026 ਤੋਂ ਅਗਲਾ ਸੱਤਵਾਂ ਪੇਸ਼ ਕਮਿਸ਼ਨ ਲਾਗੂ ਹੋਣਾ ਸੀ। ਪੈਨਸ਼ਨਰਾਂ ਨੂੰ ਤਨਖ਼ਾਹ ਕਮਿਸ਼ਨ ਵਲੋਂ 2.59 ਦਾ ਗੁਣਾਂਕ ਦੇਣ ਦੀ ਸਿਫ਼ਾਰਿਸ਼ ਲਾਗੂ ਨਹੀਂ ਕੀਤੀ ਜਾ ਰਹੀ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18 ਫ਼ੀਸਦੀ ਮਹਿੰਗਾਈ ਭੱਤਾ ਘੱਟ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰਾਮ ਜੀ ਦਾਸ ਚੌਹਾਨ, ਸ਼ਾਮ ਸੁੰਦਰ, ਕੇਵਲ ਕ੍ਰਿਸ਼ਨ, ਨਿਰੰਜਨ ਸਿੰਘ, ਸੋਮ ਲਾਲ ਥੋਪੀਆ, ਸੋਮ ਨਾਥ ਤੱਕਲਾ, ਰਾਮ ਲੁਭਾਇਆ, ਬਲਵੰਤ ਰਾਮ, ਵਿਨੋਦ ਕੁਮਾਰ, ਜੀਤ ਰਾਮ ਬੰਗਾ, ਨਰਿੰਦਰ ਮਹਿਤਾ, ਮੁਲਖ ਰਾਜ, ਬਲਵਿੰਦਰ ਕੁਮਾਰ, ਵਿਜੈ ਕੁਮਾਰ, ਅਸ਼ਵਨੀ ਕੁਮਾਰ, ਵਰਿੰਦਰ ਕੁਮਾਰ, ਜੀਤ ਲਾਲ ਗੋਹਲੜੋ, ਕਮਲ ਦੇਵ, ਵਿਨੋਦ ਕੁਮਾਰ, ਬਲਵੀਰ ਦੁਸਾਂਝ, ਮਲਕੀਅਤ ਮੰਢਾਲੀ, ਜਗਦੀਸ਼ ਲਾਲ, ਪਵਨ ਗੜ੍ਹੀ, ਹਸ਼ਮਤ ਅਲੀ, ਜਗਤਾਰ ਸਿੰਘ, ਨੰਦ ਲਾਲ, ਹਰਭਜਨ ਸਿੰਘ ਨੇ ਕਿਹਾ ਕਿ ਮਾਨਯੋਗ ਅਦਾਲਤਾਂ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਬਕਾਏ ਦੇਣ ਦੇ ਫੈਸਲੇ ਨੂੰ ਰੋਕਣ ਲਈ ਸਰਕਾਰ ਡਬਲ ਬੈਂਚ ਕੋਲ ਅਪੀਲਾਂ ਪਾ ਰਹੀ ਹੈ। ਆਗੂਆਂ ਨੇ ਇਸ ਸਰਕਾਰ ਨੂੰ ਸਭ ਤੋਂ ਵੱਧ ਭ੍ਰਿਸ਼ਟ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਦੀ ਵਿਰੋਧੀ ਕਰਾਰ ਦਿੱਤਾ। ਪ੍ਰਦਰਸ਼ਨ ਦੌਰਾਨ ਨਰਿੰਦਰ ਕੁਮਾਰ, ਮਦਨ ਲਾਲ, ਗੋਪੀ ਰਾਮ, ਹੰਸ ਰਾਜ, ਗੁਰਨਾਮ ਸਿੰਘ ਹਾਜੀਪੁਰ, ਕਰਨੈਲ ਸਿੰਘ ਰਾਹੋਂ, ਗੁਲਸ਼ਨ ਕੁਮਾਰ, ਜਗਵੀਰ ਸਿੰਘ ਮੋਰੋਂ, ਸੁਰਿੰਦਰ ਸਿੰਘ ਸੋਇਤਾ, ਪ੍ਰਸ਼ੋਤਮ ਲਾਲ, ਅਮਰੀਕ ਸਿੰਘ, ਸੋਹਣ ਸਿੰਘ, ਸੁਰਜੀਤ ਕੁਮਾਰ, ਜਗਦੀਸ਼ ਕੁਮਾਰ, ਰਮਨ ਕੁਮਾਰ, ਪਰਮਾ ਨੰਦ, ਸਤਪਾਲ ਸਿੰਘ, ਨਰੇਸ਼ ਕੁਮਾਰ, ਸੋਹਣ ਸਿੰਘ ਸੁੰਨੀ, ਗੋਪਾਲ ਦਾਸ, ਸਤਪਾਲ ਕਲੇਰ ਹਾਜ਼ਰ ਹੋਏ।

ਪਿਛਲੀ ਖ਼ਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਰਬ-ਉੱਚ - ਬਿਕਰਮ ਅੱਲਾ ਬਖ਼ਸ਼ ਅਗਲੀ ਖ਼ਬਰ ਪੀ. ਸੀ. ਪੀ. ਐਨ. ਡੀ. ਟੀ. ਐਕਟ ਤਹਿਤ ਭਰੂਣ ਲਿੰਗ ਜਾਂਚ ਕਾਨੂੰਨੀ ਅਪਰਾਧ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।