25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸੜਕ ਹਾਦਸੇ ’ਚ ਹੋਈ ਮੌਤ ਸੰਬੰਧੀ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 16-07-2026

ਟਾਂਡਾ ਉੜਮੁੜ, 15 ਜੁਲਾਈ (ਕੁਲਬੀਰ ਸਿੰਘ ਗੁਰਾਇਆ)- ਟਾਂਡਾ ਬੇਗੋਵਾਲ ਸੜਕ ’ਤੇ ਅੱਡਾ ਜਲਾਲਪੁਰ ਨਜ਼ਦੀਕ ਪਿਛਲੇ ਦਿਨੀਂ ਹੋਏ ਸੜਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਦੀ ਹੋਈ ਮੌਤ ਦੇ ਸੰਬੰਧ ਵਿਚ ਟਾਂਡਾ ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਸਤਪਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਸਲੇਮਪੁਰ ਦੇ ਭਰਾ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਚਾਲਕ ਮਸਕੀਨ ਅਲੀ ਪੁੱਤਰ ਮੌਜਦੀਨ ਵਾਸੀ ਕੋਟ ਕਰਾਰ ਖਾਂ ਕਪੂਰਥਲਾ ਦੇ ਖ਼ਿਲਾਫ਼ ਦਰਜ ਕੀਤਾ ਹੈ। ਇਹ ਸੜਕ ਹਾਦਸਾ ਬੀਤੀ 19 ਮਈ ਨੂੰ ਵਾਪਰਿਆ ਸੀ ਜਿਸ ਉਪਰੰਤ ਮੋਟਰਸਾਈਕਲ ਸਵਾਰ ਸਤਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਟਾਂਡਾ ਪੁਲਿਸ ਨੇ ਹੁਣ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
36 ਗ੍ਰਾਮ ਹੈਰੋਇਨ ਸਮੇਤ 1 ਕਾਬੂ
ਮਾਹਿਲਪੁਰ, 15 ਜੁਲਾਈ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ 36 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੂੰ ਗਸ਼ਤ ਦੌਰਾਨ ਕੱਚੀ ਸੜਕ ਬਘੌਰਾ ਸਾਈਡ ਤੋਂ ਇੱਕ ਨੌਜਵਾਨ ਲੜਕਾ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਚਾਂਦਸੂ ਜੱਟਾਂ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਕਰਨ ਤੇ 36 ਗ੍ਰਾਮ ਹੈਰੋਇੰਨ ਨੂਮਾ ਪਦਾਰਥ ਬਰਾਮਦ ਹੋਣ ’ਤੇ ਮੁਕੱਦਮਾ ਦਰਜ ਕੀਤਾ ਗਿਆ।

ਪਿਛਲੀ ਖ਼ਬਰ ਤਰਸੇਮ ਸਿੰਘ ਜੱਸੋਵਾਲ ਵਲੋਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨਾਲ ਮੁਲਾਕਾਤ ਅਗਲੀ ਖ਼ਬਰ ਪਿੰਡ ਜਾਜਾ ਵਿਖੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।