03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਲ. ਏ. ਡੀ. ਸੀ. ਸਿਸਟਮ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ

ਅਜੀਤ ਡੈਸਕ 21-07-2026

ਹੁਸ਼ਿਆਰਪੁਰ, 20 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਚੱਲ ਰਹੀ ਹੜਤਾਲ ਨੂੰ ਚਾਲੂ ਰੱਖਦਿਆਂ ਲੀਗਲ ਏਡ ਡਿਫੈਂਸ ਕਾਊਂਸਲ (ਐਲ.ਏ.ਡੀ.ਸੀ.) ਸਿਸਟਮ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਵਕੀਲ ਭਾਈਚਾਰੇ ਵਲੋਂ ਹੜਤਾਲ ਕੀਤੀ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਵਕੀਲਾਂ ਵਲੋਂ ਪ੍ਰਧਾਨ ਐਡ. ਪਲਵਿੰਦਰਜੀਤ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਭੁੱਖ ਹੜਤਾਲ ਜਾਰੀ ਹੈ। ਇਸ ਮੌਕੇ ਪ੍ਰਧਾਨ ਐਡ: ਘੁੰਮਣ ਸਮੇਤ ਜਨਰਲ ਸਕੱਤਰ ਨਵਜਿੰਦਰ ਸਿੰਘ ਬੇਦੀ, ਐਡਵੋਕੇਟ ਲਸ਼ਕਰ ਸਿੰਘ ਸਾਂਵਰਾ, ਐਡਵੋਕੇਟ ਗੁਰਪ੍ਰੀਤ ਕੌਰ ਅਤੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਵਕੀਲਾਂ ਦੇ ਕੰਪਲੈਕਸ ਹੁਸ਼ਿਆਰਪੁਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਪ੍ਰਧਾਨ ਘੁੰਮਣ ਨੇ ਦੱਸਿਆ ਜਿੰਨੀ ਦੇਰ ਤੱਕ ਭਾਰਤ ਸਰਕਾਰ ਅਤੇ ਜੁਡੀਸ਼ੀਅਲ ਵਲੋਂ ਐਲ.ਏ.ਡੀ.ਸੀ. ਸਿਸਟਮ ਨੂੰ ਵਾਪਸ ਲੈਣ ਦਾ ਫ਼ੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪੰਜ ਵਕੀਲ ਹਰ ਰੋਜ਼ ਭੁੱਖ ਹੜਤਾਲ ‘ਤੇ ਬੈਠਣਗੇ ਤਾਂ ਜੋ ਸੁੱਤੇ ਪਾਏ ਸਿਸਟਮ ਦੀਆਂ ਅੱਖਾਂ ਖੁੱਲ੍ਹੀਆਂ ਜਾ ਸਕਣ। ਇਸ ਮੌਕੇ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਜਨਰਲ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਅਣਮਿੱਥੇ ਸਮੇਂ ਤੱਕ ਭੁੱਖ ਹੜਤਾਲ ‘ਤੇ ਬੈਠਦਿਆਂ ਇਸ ਪਾਲਿਸੀ ਦੇ ਪੂਰਨ ਤੌਰ ‘ਤੇ ਖ਼ਾਤਮੇ ਦੀ ਮੰਗ ਕੀਤੀ। ਇਸ ਮੌਕੇ ਮੀਤ ਪ੍ਰਧਾਨ ਐਡ: ਵਿਕਰਮ ਸਿੰਘ, ਐਡ: ਮਨਿੰਦਰਪਾਲ ਸਿੰਘ, ਐਡ: ਸ਼ਕਤੀ ਸਿੰਘ ਸੈਣੀ, ਐਡ: ਵੀ.ਕੇ. ਮੈਨਨ, ਐਡ: ਰਜਨੀ ਨੰਦਾ, ਐਡ: ਗੁਰਵੀਰ ਸਿੰਘ ਚੌਟਾਲਾ, ਐਡ: ਰੀਤੂ ਸ਼ਰਮਾ, ਐਡ: ਐੱਸ.ਆਰ. ਧੀਰ, ਐਡ: ਹਰਪ੍ਰੀਤ ਸਿੰਘ ਝਾਵਰ, ਐਡ: ਰਾਹੁਲ, ਐਡ: ਪੁਨੀਤ ਇੰਦਰ ਸਿੰਘ ਕੰਗ, ਐਡ: ਪੰਕਜ ਠਾਕੁਰ, ਐਡ: ਮੁਨੀਸ਼ ਹਾਂਡਾ, ਐਡ: ਸ਼ਿਵਮ ਸ਼ਰਮਾ, ਰਾਜਵੀਰ ਸਿੰਘ ਝੱਜ, ਐਡ: ਤਨੁਜ ਸ਼ਰਮਾ, ਐਡ: ਅਨੁਵੰਸ਼ ਪਇਆਲ, ਐਡ: ਗੌਰਵ, ਐਡ: ਹਰਪ੍ਰੀਤ ਸਿੰਘ ਚਘਰ, ਐਡ: ਦਲਵੀਰ ਬੰਗੜ, ਐਡ: ਜਗਜੀਤ ਸਿੰਘ ਧਾਮੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜੁਗਿਆਲ-ਹਾਜੀਪੁਰ ਸੜਕ ’ਤੇ ਬਣੇ ਪੁਲ ਦੀ ਹਾਲਤ ਬਣੀ ਖਸਤਾ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੁਲਿਸ ਥਾਣਾ ਸਦਰ ਟੋਹਾਣਾ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਲਾਪਤਾ ਵਿਦਿਆਰਥੀਆਂ ਨੂੰ ਲੱਭ ਕੇ ਮਾਪਿਆਂ ਨੂੰ ਸੌਂਪਿਆ ਦੋਵੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।