ਹੁਸ਼ਿਆਰਪੁਰ, 27 ਜੁਲਾਈ (ਨਰਿੰਦਰ ਸਿੰਘ ਬੱਡਲਾ)- ਮਾਰੂਤੀ ਸਜ਼ੂਕੀ ਦੇ 12 ਵਾਰ ਰਾਇਲ ਪਲੈਟੀਨਮ ਡੀਲਰ ਰਹਿ ਚੁੱਕੇ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸਿੰਗੜੀਵਾਲਾ ਸਥਿਤ ਸ਼ੋਅਰੂਮ ਵਿਖੇ ਨਵੀ ਬਰੀਜ਼ਾ ਕਾਰ ਦੀ ਘੁੰਢ ਚੁਕਾਈ ਸ਼ਹਿਰ ਦੇ ਉੱਘੇ ਵਿਅਕਤੀਆਂ ਦੀ ਹਾਜ਼ਰੀ ‘ਚ ਗੁਰਮੀਤ ਕੌਰ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਪਰਦਾ ਉਠਾ ਕੇ ਕੀਤੀ। ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸੇਲਜ਼ ਜੀ. ਐਮ. ਧਰਮਿੰਦਰ ਨੇ ਦੱਸਿਆ ਕਿ ਨਵੀ ਬਰੀਜ਼ਾ ‘ਚ ਕੇ-15 ਸੀਰੀਜ਼ ਦਾ ਸੀ ਇੰਜਣ, 6 ਗੇਅਰ ਸਪੀਡ, ਟਰਬੋ ਬੂਸਟਰ ਜੈਟ ਇੰਜਣ, ਅੰਡਰ ਬੌਡੀ ਸੀ.ਅੇਨ.ਜੀ. ਟੈਂਕ, ਹੋਰ ਜ਼ਿਆਦਾ ਪਾਵਰ ਫੁੱਲ ਤੇ ਰੀਫਾਇਨਡ ਇੰਜਣ, ਬਲਾਇੰਡ ਸਪੋਟ ਵਾਰਨਿੰਗ, ਸੇਫ ਐਗਜ਼ਿਟ ਵਾਰਨਿੰਗ, ਫ਼ਰੰਟ ਪਾਰਕਿੰਗ ਸੈਂਸਰ, ਐਮਰਜੈਂਸੀ ਸਟੌਪ ਸਿੰਗਨਲ, ਜਿਸ ਵਿਚ ਟਰਬੋ ਚਾਰਜਿੰਗ ਇੰਜਣ ਵਿਚ 1.0 ਅਤੇ 1.5 ਹਾਈਬਰਿੱਡ ਇੰਜਣ ਦਿੱਤਾ ਗਿਆ ਹੈ। ਜਿਹੜਾ ਕਿ ਗ੍ਰਾਹਕਾਂ ਦੀ ਭਾਰੀ ਮੰਗ ਤੇ ਮਾਰੂਤੀ ਸਾਜੂਕੀ ਨੇ ਨਵੇ ਆਧੁਨਿਕ ਫੀਚਰਸ ਤੇ ਵਿਸ਼ੇਸਤਾਵਾਂ ਸਹਿਤ ਮਾਰਕੀਟ ਵਿਚ ਉਤਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀ ਬਰੀਜਾ ਪਾਵਰ ਦੇ ਨਾਲ ਨਾਲ 1 ਲੀਟਰ ਪਟਰੋਲ ਨਾਲ 21 ਕਿੱਲੋਮੀਟਰ ਅਤੇ ਸੀ. ਐਨ. ਜੀ ਨਾਲ 27 ਕਿੱਲੋਮੀਟਰ ਦੀ ਸ਼ਾਨਦਾਰ ਐਵਰੇਜ ਦਿੰਦੀ ਹੈ। ਨਵੀ ਬਰੇਜਾ 6 ਅਕਰਸ਼ਕ ਰੰਗਾ ਵਿਚ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰ ਦੀ 7.40 ਲੱਖ ਰੁਪਏ ਤੋ ਲੈ ਕੇ 12.50 ਲੱਖ ਰੁਪਏ ਦੀ ਕੀਮਤ ਹੈ। ਉਨ੍ਹਾਂ ਆਖੀਰ ‘ਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੁਸ਼ਿਆਪੁਰ ਆਟੋਮੋਬਾਇਲਸ ਦੇ ਮੈਨੇਜ਼ਮੈਂਟ ਅਖਲੇਸ਼ ਸੂਦ ਸੀ.ਓ.ਓ, ਵਿਸ਼ਾਲ ਰਾਏ ਦੀਵਾਨ, ਮਨੀਸ਼ ਭਾਰਗਵ ਅਤੇ ਕੰਪਨੀ ਦੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।
ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸਿੰਗੜੀਵਾਲਾ ਸਥਿਤ ਸ਼ੋਅਰੂਮ ’ਚ ਨਵੀ ਬਰੇਜ਼ਾ ਕਾਰ ਦੀ ਸ਼ਾਨਦਾਰ ਘੁੰਢ ਚੁਕਾਈ
ਅਜੀਤ ਡੈਸਕ
28-07-2026