06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅਜੀਤ, ਜਲੰਧਰ ਭਾਈ ਘਨ੍ਹੱਈਆ ਜੀ ਦੀ ਬਰਸੀ ‘ਮਾਨਵ ਸੇਵਾ ਸੰਕਲਪ ਦਿਵਸ’ ਵਜੋਂ ਸੂਬਾ ਪੱਧਰ ’ਤੇ ਮਨਾਉਣ ਦੀ ਮੰਗ

ਹੁਸ਼ਿਆਰਪੁਰ, 5 ਅਗਸਤ (ਹਰਪ੍ਰੀਤ ਕੌਰ)- ਦੀਨ ਦੁਖੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਨ ਵਾਲੀ ਸੰਸਥਾ ਰੈੱਡ ਕਰਾਸ ਨੂੰ ਪੂਰੀ ਦੁਨੀਆ ਜਾਣਦੀ ਹੈ ਅਤੇ ਇਸ ਦੀ ਸਥਾਪਨਾ ਕਰਨ ਵਾਲੇ ਸਰ ਹੈਨਰੀ ਡਿਊਨਾ ਨੂੰ ਵੀ ਵਿਸ਼ਵ ਪੱਧਰ ’ਤੇ ਯਾਦ ਕੀਤਾ ਜਾਂਦਾ ਹੈ ਪਰ ਰੈੱਡ ਕਰਾਸ ਦੇ ਹੋਂਦ ਵਿਚ ਆਉਣ ਤੋਂ ਪੌਣੇ 200 ਸਾਲ ਪਹਿਲਾਂ ਮਾਨਵ ਸੇਵਾ ਦੇ ਮੂਲ ਸਿਧਾਂਤ ਨੂੰ ਅਮਲ ’ਚ ਲਿਆਉਣ ਵਾਲੀ ਭਾਈ ਘਨ੍ਹਈਆ ਜੀ ਦੀ ਪਛਾਣ ਅਜੇ ਤੱਕ ਆਪਣੇ ਦੇਸ਼ ਵਿਚ ਵੀ ਨਹੀਂ ਬਣ ਸਕੀ। ਸਮੇਂ-ਸਮੇਂ ਦੀਆਂ ਸਰਕਾਰਾਂ ਭਾਈ ਘਨ੍ਹਈਆ ਜੀ ਦੀ ਮਨੁੱਖਤਾ ਲਈ ਕੀਤੀ ਸੇਵਾ ਤੇ ਸੰਦੇਸ਼ ਨੂੰ ਅਜੋਕੀਆਂ ਪੀੜ੍ਹੀਆਂ ਜਾਣੂ ਕਰਵਾਉਣ ’ਚ ਅਸਫ਼ਲ ਰਹੀਆਂ ਹਨ।

ਸਨਿਚਰਵਾਰ, 1 ਅਗਸਤ, 2026 06-08-2026
ਹੁਸ਼ਿਆਰਪੁਰ, 5 ਅਗਸਤ (ਹਰਪ੍ਰੀਤ ਕੌਰ)- ਦੀਨ ਦੁਖੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਨ ਵਾਲੀ ਸੰਸਥਾ ਰੈੱਡ ਕਰਾਸ ਨੂੰ ਪੂਰੀ ਦੁਨੀਆ ਜਾਣਦੀ ਹੈ ਅਤੇ ਇਸ ਦੀ ਸਥਾਪਨਾ ਕਰਨ ਵਾਲੇ ਸਰ ਹੈਨਰੀ ਡਿਊਨਾ ਨੂੰ ਵੀ ਵਿਸ਼ਵ ਪੱਧਰ ’ਤੇ ਯਾਦ ਕੀਤਾ ਜਾਂਦਾ ਹੈ ਪਰ ਰੈੱਡ ਕਰਾਸ ਦੇ ਹੋਂਦ ਵਿਚ ਆਉਣ ਤੋਂ ਪੌਣੇ 200 ਸਾਲ ਪਹਿਲਾਂ ਮਾਨਵ ਸੇਵਾ ਦੇ ਮੂਲ ਸਿਧਾਂਤ ਨੂੰ ਅਮਲ ’ਚ ਲਿਆਉਣ ਵਾਲੀ ਭਾਈ ਘਨ੍ਹਈਆ ਜੀ ਦੀ ਪਛਾਣ ਅਜੇ ਤੱਕ ਆਪਣੇ ਦੇਸ਼ ਵਿਚ ਵੀ ਨਹੀਂ ਬਣ ਸਕੀ। ਸਮੇਂ-ਸਮੇਂ ਦੀਆਂ ਸਰਕਾਰਾਂ ਭਾਈ ਘਨ੍ਹਈਆ ਜੀ ਦੀ ਮਨੁੱਖਤਾ ਲਈ ਕੀਤੀ ਸੇਵਾ ਤੇ ਸੰਦੇਸ਼ ਨੂੰ ਅਜੋਕੀਆਂ ਪੀੜ੍ਹੀਆਂ ਜਾਣੂ ਕਰਵਾਉਣ ’ਚ ਅਸਫ਼ਲ ਰਹੀਆਂ ਹਨ। ਭਾਈ ਘਨ੍ਹਈਆ ਦੀ ਮਿਸ਼ਨ ਹੁਸ਼ਿਆਰਪੁਰ ਵਲੋਂ ਉਨ੍ਹਾਂ ਦੀ ਦੇਣ ਨੂੰ ਵਿਸ਼ਵ ਪੱਧਰ ’ਤੇ ਦਰਜ ਕਰਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਹ ਸੰਸਥਾ 2014 ’ਚ ਤਤਕਾਲੀਨ ਸਰਕਾਰ ਨੂੰ ਭਾਈ ਘਨ੍ਹਈਆ ਜੀ ਦੀ ਯਾਦ ਵਿਚ ਹਰ ਸਾਲ 20 ਸਤੰਬਰ ਨੂੰ ਸੂਬਾ ਪੱਧਰੀ ਸਮਾਗਮ ਕਰਾਉਣ ’ਚ ਸਫ਼ਲ ਹੋਈ ਪਰ ਸਾਲ 202 0 ਤੋਂ ਬਾਅਦ ਇਹ ਸਿਲਸਿਲਾ ਅਜਿਹਾ ਰੁਕਿਆ ਕਿ ਅਜੇ ਤੱਕ ਚਾਲੂ ਨਹੀਂ ਹੋ ਸਕਿਆ। ਸਾਲ 2021 ਜਿਸ ’ਤੇ ਮਾਨਵ ਸੰਕਲਪ ਦਿਵਸ ਮਨਾਇਆ ਜਾਣ ਸੀ, ਉਸ ਦਿਨ ਕਾਂਗਰਸ ਦੇ ਬਣੇ ਨਵੇਂ ਮੁੱਖ ਮੰਤਰੀ ਨੇ ਸਹੁੰ ਚੁੱਕਣੀ ਸੀ ਜਿਸ ਕਰਕੇ ਸਮਾਗਮ ਰੱਦ ਕਰ ਦਿੱਤਾ ਗਿਆ। ਸਰਕਾਰ ਬਦਲਣ ਤੋਂ ਬਾਅਦ ਵੀ ਇਹ ਪ੍ਰੋਗਰਾਮ ਕਕਦੀ ਨਹੀਂ ਹੋਇਆ। ਮਿਸ਼ਨ ਦੀ ਬੇਨਤੀ ’ਤੇ ਕਈ ਮੰਤਰੀਆਂ, ਵਿਧਾਇਕਾਂ ਅਤੇ ਇੱਥੋਂ ਤੱਕ ਕਿ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਦਿਵਸ ਮਨਾਉਣ ਲਈ ਪੱਤਰ ਲਿਖੇ ਪਰ ਇਸ ਦਿਸ਼ਾ ’ਚ ਸਰਕਾਰ ਨੇ ਕੁੱਝ ਨਹੀਂ ਕੀਤਾ। 2018 ’ਚ ਉਦੋਂ ਦੀ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਪੱਧਰ ’ਤੇ ਹਰੇਕ ਜ਼ਿਲ੍ਹੇ ’ਚ ਭਾਈ ਘਨ੍ਹਈਆ ਜੀ ਦੀ ਯਾਦ ਵਿਚ ਮਾਨਵ ਸੰਕਲਪ ਦਿਵਸ ਮਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਹੁਕਮਾਂ ’ਤੇ ਫੁੱਲ ਨਹੀਂ ਚੜ੍ਹੇ। ਇਸ ਤੋਂ ਵੀ ਪਹਿਲਾਂ 1997 ’ਚ ਸਾਰੇ ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਅਤੇ ਜੰਗੀ ਯੋਧਿਆਂ ਦੀਆਂ ਯਾਦਗਾਰਾਂ ਅਤੇ ਰੈਡ ਕਰਾਸ ਭਵਨਾਂ ’ਚ ਭਾਈ ਘਨ੍ਹਈਆ ਜੀ ਦੀਆਂ ਤਸਵੀਰਾਂ ਲਗਾਉਣ ਦੀਆਂ ਹਦਾਇਤਾਂ ਹੋਈਆਂ ਸਨ ਪਰ ਇਨ੍ਹਾਂ ਦੀ ਵੀ ਪਾਲਣਾ ਨਹੀਂ ਹੋਈ। ਕੁਲਤਾਰ ਸਿੰਘ ਸੰਧਵਾ ਨੇ ਤਾਂ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਾਈ ਘਨ੍ਹਈਆ ਜੀ ਦੇ ਮਾਨਵ ਸੇਵਾ ਸੰਕਲਪ ਦਿਵਸ ਨੂੰ ਕੌਮੀ ਦਿਵਸ ਵਜੋਂ ਮਨਾਇਆ ਜਾਵੇ। ਭਾਈ ਘਨ੍ਹਈਆ ਜੀ ਮਿਸ਼ਨ ਦੇ ਪ੍ਰਧਾਨ ਅਤੇ ਭਾਈ ਘਨ੍ਹਈਆ ਜੀ ਚੈਰੀਟੀ ਅਤੇ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਕੋਆਰਡੀਨੇਟਰ ਪ੍ਰੋ. ਬਹਾਦੁਰ ਸਿੰਘ ਸੁਨੇਤ ਨੇ ਕਿਹਾ ਕਿ ਅੰਤਰਰਾਸ਼ਟਰੀ ਰੈਡ ਕਰਾਸ ਸੁਸਾਇਟੀ ਅਤੇ ਭਾਰਤੀ ਰੈਡ ਕਰਾਸ ਸੁਸਾਇਟੀ ਨੇ ਭਾਈ ਘਨ੍ਹਈਆ ਜੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਅਤੇ ਵਿਸ਼ਵ ਭਾਈਚਾਰੇ ਦੀ ਜਾਣਕਾਰੀ ਲਈ ਭਾਰਤੀ ਰੈਡ ਕਰਾਸ ਸੁਸਾਇਟੀ ਨੇ ਇਸ ਦਾ ਜ਼ਿਕਰ ਆਪਣੀ ਪ੍ਰਮਾਣਿਤ ਵੈਬਸਾਈਟ ’ਤੇ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਵਲੋਂ ਯੂਐਨ ਪੀਸ ਮਿਸ਼ਨ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਭਾਈ ਘਨ੍ਹਈਆ ਜੀ ਦੀਆਂ ਸਿਖਿਆਵਾਂ ਅਤੇ ਸੇਵਾਵਾਂ ਨੂੰ ਮਾਨਵਤਾਵਾਦੀ ਟਰੇਨਿੰਗ ਪ੍ਰੋਗਰਾਮਾਂ ਦਾ ਹਿੱਸਾ ਬਣਾਇਆ ਜਾਵੇ ਅਤੇ ਸ਼ਾਂਤੀ ਦੂਤਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਜਾਵੇ।
ਪਿਛਲੀ ਖ਼ਬਰ ਮਿੰਨੀ ਸਕੱਤਰੇਤ ਦੀ ਲਿਫਟ ਬੰਦ ਹੋਣ, ਗੰਦੇ ਪਾਣੀ ਤੇ ਥਾਂ-ਥਾਂ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ- ਧੀਮਾਨ ਅਗਲੀ ਖ਼ਬਰ ਜਨਰਲ ਸਕੱਤਰ ਸਾਹੀ ਨੇ ਬਾਬਾ ਲਾਲ ਦਿਆਲ ਮੰਦਰ ਵਿਖੇ ਗੁਰੂ ਪੂਰਨਿਮਾ ਦੇ ਪਾਵਨ ਦਿਹਾੜੇ ’ਤੇ ਹਾਜ਼ਰੀ ਲਗਵਾਈ 12 ਅਗਸਤ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।