06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਘਰ ‘ਚ ਦਾਖਲ ਹੋ ਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਬੀਣੇਵਾਲ, 6 ਅਗਸਤ (ਬੈਜ ਚੌਧਰੀ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਤਿੰਨ ਦੋਸ਼ੀਆਂ ਅਤੇ 7 ਨਾ ਮਾਲੂਮ ਨੌਜਵਾਨਾਂ ਸਮੇਤ ਕੁੱਲ 10 ਲੋਕਾਂ ਵਿਰੁੱਧ ਗੜ੍ਹਸ਼ੰਕਰ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਸੇਖੋਵਾਲ ਨੇ ਦੱਸਿਆ ਕਿ ਘਟਨਾ 2 ਅਗਸਤ ਰਾਤ ਕਰੀਬ 8.

ਅਜੀਤ ਡੈਸਕ 07-08-2026
ਬੀਣੇਵਾਲ, 6 ਅਗਸਤ (ਬੈਜ ਚੌਧਰੀ)-ਪੁਰਾਣੀ ਰੰਜਿਸ਼ ਦੇ ਚੱਲਦਿਆਂ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਤਿੰਨ ਦੋਸ਼ੀਆਂ ਅਤੇ 7 ਨਾ ਮਾਲੂਮ ਨੌਜਵਾਨਾਂ ਸਮੇਤ ਕੁੱਲ 10 ਲੋਕਾਂ ਵਿਰੁੱਧ ਗੜ੍ਹਸ਼ੰਕਰ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਸੇਖੋਵਾਲ ਨੇ ਦੱਸਿਆ ਕਿ ਘਟਨਾ 2 ਅਗਸਤ ਰਾਤ ਕਰੀਬ 8.50 ਵਜੇ ਰਾਤ ਦੀ ਹੈ। ਮੈਂ ਤੇ ਮੇਰਾ ਭਾਣਜਾ ਬਲਵਿੰਦਰ ਕੁਮਾਰ ਪੁੱਤਰ ਚਰਨਜੀਤ ਵਾਸੀ ਪਿੰਡ ਸੇਖੋਵਾਲ ਆਪਣੇ ਘਰ ਵਿਚ ਸੀ ਤਾਂ ਸਾਡੇ ਘਰ ਦੇ ਬਾਹਰ ਗਲੀ ਵਿਚੋਂ ਕਮਲਜੀਤ ਉਰਫ਼ ਗ਼ੌਰੀ ਪੁੱਤਰ ਬਿੰਦਰ ਵਾਸੀ ਸੇਖੋਵਾਲ ਨੇ ਮੈਨੂੰ ਆਵਾਜ਼ ਮਾਰੀ। ਜਦੋਂ ਮੈਂ ਘਰ ਦਾ ਗੇਟ ਖੋਲਿਆ ਤਾਂ ਗਲੀ ਵਿਚ ਕਮਲਜੀਤ ਉਰਫ਼ ਗ਼ੌਰੀ, ਹੈਪੀ ਪੁੱਤਰ ਗੁਰਦੇਵ, ਵਿਜੇ ਪੁੱਤਰ ਢੋਲਾ ਸਾਰੇ ਵਾਸੀ ਸੇਖੋਵਾਲ ਤੇ 6, 7 ਹੋਰ ਨਾ ਮਾਲੂਮ ਨੌਜਵਾਨ (ਜਿੰਨਾ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ, ਕਿਰਪਾਨ ਤੇ ਦਾਤਰ ਸਨ) ਸਾਡੇ ਘਰ ਵਿਚ ਜ਼ਬਰਦਸਤੀ ਦਾਖਲ ਹੋ ਗਏ ਅਤੇ ਮੈਨੂੰ,ਹੈਪੀ ਨੇ ਗਲੇ ਤੋਂ ਫੜ ਲਿਆ ਤੇ ਕਹਿਣ ਲੱਗਾ ਕਿ ਤੇਰਾ ਭਾਣਜਾ ਬਲਵਿੰਦਰ ਕੁਮਾਰ ਕਿੱਥੇ ਹੈ। ਰੌਲਾ ਸੁਣ ਕੇ ਮੇਰਾ ਭਾਣਜਾ ਬਲਵਿੰਦਰ ਕੁਮਾਰ ਵੀ ਕਮਰੇ ਤੋਂ ਬਾਹਰ ਆ ਗਿਆ। ਵਿਜੇ ਕੁਮਾਰ ਨੇ ਮੇਰੇ ਭਾਣਜੇ ਨੂੰ ਫੜ ਲਿਆ। ਹੈਪੀ ਤੇ ਵਿਜੇ ਨੇ ਮੇਰੇ ਭਾਣਜੇ ‘ਤੇ ਕਿਰਪਾਨ ਨਾਲ ਹਮਲਾ ਕੀਤਾ ਤੇ ਸਾਰੇ ਹਾਜ਼ਰ ਦੋਸ਼ੀ ਮੇਰੇ ਭਾਣਜੇ ਦੀ ਮਾਰ ਕੁਟਾਈ ਕਰਨ ਲੱਗੇ। ਲੜਾਈ ਦਾ ਕਾਰਣ ਪੁਰਾਣੀ ਰੰਜਿਸ਼ ਦੱਸਿਆ ਜਾਂਦਾ ਹੈ। ਪੁਲਿਸ ਨੇ ਰਾਕੇਸ਼ ਕੁਮਾਰ ਦੇ ਬਿਆਨਾ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਮਲਜੀਤ ਉਰਫ਼ ਗੌਰੀ ਪੁੱਤਰ ਬਿੰਦਰ, ਹੈਪੀ ਪੁੱਤਰ ਗੁਰਦੇਵ, ਵਿਜੇ ਪੁੱਤਰ ਢੋਲਾ ਅਤੇ 6,7 ਹੋਰ ਨਾ-ਮਾਲੂਮ ਲੋਕਾਂ ਵਿਰੁੱਧ ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਐਚ. ਪੀ. ਗੈਸ ਸਿਲੰਡਰ ਖਪਤਕਾਰ 16 ਅਗਸਤ ਤੱਕ ਈ-ਕੇ.ਵਾਈ.ਸੀ ਜ਼ਰੂਰ ਪੂਰੀ ਕਰਨ: ਹਰਪਾਲ ਸਿੰਘ ਅਗਲੀ ਖ਼ਬਰ ਪੱਤਰਕਾਰ ਘਈ ਨੂੰ ਸਦਮਾ, ਪਿਤਾ ਸਵਰਗਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।