06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਐਚ. ਪੀ. ਗੈਸ ਸਿਲੰਡਰ ਖਪਤਕਾਰ 16 ਅਗਸਤ ਤੱਕ ਈ-ਕੇ.ਵਾਈ.ਸੀ ਜ਼ਰੂਰ ਪੂਰੀ ਕਰਨ: ਹਰਪਾਲ ਸਿੰਘ

ਭੰਗਾਲਾ, 6 ਅਗਸਤ (ਬਲਵਿੰਦਰਜੀਤ ਸਿੰਘ ਸੈਣੀ) – ਘਰੇਲੂ ਦਰਾਂ ’ਤੇ ਐਲ. ਪੀ.

ਅਜੀਤ ਡੈਸਕ 07-08-2026
ਭੰਗਾਲਾ, 6 ਅਗਸਤ (ਬਲਵਿੰਦਰਜੀਤ ਸਿੰਘ ਸੈਣੀ) – ਘਰੇਲੂ ਦਰਾਂ ’ਤੇ ਐਲ.ਪੀ.ਜੀ. ਸਿਲੰਡਰ ਪ੍ਰਾਪਤ ਕਰਨ ਵਾਲੇ ਐਚ.ਪੀ. ਗੈਸ ਖਪਤਕਾਰਾਂ ਨੂੰ ਆਪਣੀ ਈ-ਕੇ.ਵਾਈ.ਸੀ ਜਲਦ ਤੋਂ ਜਲਦ ਪੂਰੀ ਕਰ ਲੈਣੀ ਚਾਹੀਦੀ ਹੈ। ਭੰਗਾਲਾ ਸਥਿਤ ‘ਸ਼ਹੀਦ ਕਰਮ ਏਜੰਸੀ’ ਦੇ ਮਾਲਕ ਹਰਪਾਲ ਸਿੰਘ ਨੇ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐਲ.ਪੀ.ਜੀ. ਗੈੱਸ ਸਿਲੰਡਰ ਦੇ ਬਹੁਤ ਸਾਰੇ ਖਪਤਕਾਰਾਂ ਨੇ ਅਜੇ ਤੱਕ ਆਪਣੀ ਈ-ਕੇ.ਵਾਈ.ਸੀ ਪੂਰੀ ਨਹੀਂ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਖਪਤਕਾਰਾਂ ਦੀ ਸਹੂਲਤ ਲਈ ਇਸ ਪ੍ਰਕਿਰਿਆ ਨੂੰ ਬਹੁਤ ਸਰਲ ਬਣਾਇਆ ਗਿਆ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਈ - ਕੇ.ਵਾਈ.ਸੀ ਕਰਵਾਉਣ ਵਾਲੇ ਹਰੇਕ ਖਪਤਕਾਰ ਲਈ ਪਾਈਪ ਦੀ ਕੀਮਤ 190 ਤੋਂ ਇਲਾਵਾ 236 ਦੀ ਨਿਰੀਖਣ ਫ਼ੀਸ ਜਮਾਂ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਗੈੱਸ ਖਪਤਕਾਰਾਂ ਨੂੰ 16 ਅਗਸਤ ਤੱਕ ਆਪਣੀ ਈ-ਕੇ.ਵਾਈ.ਸੀ ਲਾਜ਼ਮੀ ਤੌਰ ’ਤੇ ਪੂਰੀ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਘਰੇਲੂ ਦਰਾਂ ’ਤੇ ਗੈੱਸ ਸਿਲੰਡਰ ਪ੍ਰਾਪਤ ਕਰਨ ਵਿਚ ਕਿਸੇ ਮੁਸ਼ਕਲ ਜਾਂ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।
ਪਿਛਲੀ ਖ਼ਬਰ ਜਪਮਨ ਸਿੰਘ ਪਹਿਲਾ ਯਾਦਗਾਰੀ ਸ਼ਤਰੰਜ ਟੂਰਨਾਮੈਂਟ 10 ਨੂੰ ਅਗਲੀ ਖ਼ਬਰ ਘਰ ‘ਚ ਦਾਖਲ ਹੋ ਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।