06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜਪਮਨ ਸਿੰਘ ਪਹਿਲਾ ਯਾਦਗਾਰੀ ਸ਼ਤਰੰਜ ਟੂਰਨਾਮੈਂਟ 10 ਨੂੰ

ਅੱਡਾ ਸਰਾਂ, 6 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿੱਦਿਅਕ ਅਦਾਰੇ ਬਾਬਾ ਬੁੱਢਾ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਡਾ ਸਰਾਂ ਵਿਖੇ ਜੱਪਮਨ ਸਿੰਘ ਪਹਿਲਾ ਯਾਦਗਾਰੀ ਸ਼ਤਰੰਜ ਟੂਰਨਾਮੈਂਟ 10 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.

ਅਜੀਤ ਡੈਸਕ 07-08-2026
ਅੱਡਾ ਸਰਾਂ, 6 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿੱਦਿਅਕ ਅਦਾਰੇ ਬਾਬਾ ਬੁੱਢਾ ਪਬਲਿਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਡਾ ਸਰਾਂ ਵਿਖੇ ਜੱਪਮਨ ਸਿੰਘ ਪਹਿਲਾ ਯਾਦਗਾਰੀ ਸ਼ਤਰੰਜ ਟੂਰਨਾਮੈਂਟ 10 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਪੀ.ਈ. ਅਵਤਾਰ ਸਿੰਘ, ਮੈਡਮ ਅੰਜੂ ਬਾਲਾ ਨੇ ਦੱਸਿਆ ਕਿ ਸ਼ਤਰੰਜ ਦੇ ਪ੍ਰਸਿੱਧ ਖਿਡਾਰੀ ਰਹੇ ਜੱਪਮਨ ਸਿੰਘ ਦੇ ਜਨਮ ਦਿਨ ਵਾਲੇ ਦਿਨ ਸਕੂਲ ਵਿਖੇ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ। ਪ੍ਰਿੰਸੀਪਲ ਵਿਸ਼ਾਲ ਵਰਮਾ ਦੀ ਅਗਵਾਈ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀ ਭਾਗ ਲੈਣਗੇ । ਉਨ੍ਹਾਂ ਦੱਸਿਆ ਕਿ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਬਾਪੂ ਗੰਗਾ ਦਾਸ ਦੀ ਯਾਦ ’ਚ ਬਰਸੀ ਮੇਲੇ ਮੌਕੇ ਧਾਰਮਿਕ ਮੇਲਾ ਕਰਵਾਇਆ ਅਗਲੀ ਖ਼ਬਰ ਐਚ. ਪੀ. ਗੈਸ ਸਿਲੰਡਰ ਖਪਤਕਾਰ 16 ਅਗਸਤ ਤੱਕ ਈ-ਕੇ.ਵਾਈ.ਸੀ ਜ਼ਰੂਰ ਪੂਰੀ ਕਰਨ: ਹਰਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।