12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੱਭਿਆਚਾਰ ਸੰਭਾਲ ਸੁਸਾਇਟੀ ਵਲੋਂ ਲੇਖ ਤੇ ਭਾਸ਼ਣ ਪ੍ਰਤੀਯੋਗਤਾ

ਹੁਸ਼ਿਆਰਪੁਰ, 11 ਅਗਸਤ (ਹਰਪ੍ਰੀਤ ਕੌਰ)-ਸੱਭਿਆਚਾਰ ਸੰਭਾਲ ਸੁਸਾਇਟੀ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ‘ਸੋਸ਼ਲ ਮੀਡੀਆ ਦਾ ਉਪਯੋਗ-ਆਜ਼ਾਦੀ ਜਾਂ ਗੁਲਾਮੀ’ ਵਿਸ਼ੇ ’ਤੇ ਸਰਕਾਰੀ ਹਾਈ ਸਕੂਲ ਬਸੀ ਗੁਲਾਮ ਹੁਸੈਨ ਵਿਖੇ ਕਰਵਾਈ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਜੰਡਾ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਯੁੱਗ ਵਿੱਚ ਇੱਕ ਉਪਯੋਗੀ ਸਾਧਨ ਸਿੱਧ ਹੋ ਸਕਦਾ ਹੈ, ਪਰ ਇਸ ’ਤੇ ਪਰੋਸੇ ਜਾ ਰਹੇ ਗਲਤ ਮਟੀਰੀਅਲ ਅਤੇ ਖੇਡਾਂ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਰੋਕ ਰਹੀਆਂ ਹਨ।

ਅਜੀਤ ਡੈਸਕ 12-08-2026
ਹੁਸ਼ਿਆਰਪੁਰ, 11 ਅਗਸਤ (ਹਰਪ੍ਰੀਤ ਕੌਰ)-ਸੱਭਿਆਚਾਰ ਸੰਭਾਲ ਸੁਸਾਇਟੀ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ‘ਸੋਸ਼ਲ ਮੀਡੀਆ ਦਾ ਉਪਯੋਗ-ਆਜ਼ਾਦੀ ਜਾਂ ਗੁਲਾਮੀ’ ਵਿਸ਼ੇ ’ਤੇ ਸਰਕਾਰੀ ਹਾਈ ਸਕੂਲ ਬਸੀ ਗੁਲਾਮ ਹੁਸੈਨ ਵਿਖੇ ਕਰਵਾਈ ਗਈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਜੰਡਾ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਯੁੱਗ ਵਿੱਚ ਇੱਕ ਉਪਯੋਗੀ ਸਾਧਨ ਸਿੱਧ ਹੋ ਸਕਦਾ ਹੈ, ਪਰ ਇਸ ’ਤੇ ਪਰੋਸੇ ਜਾ ਰਹੇ ਗਲਤ ਮਟੀਰੀਅਲ ਅਤੇ ਖੇਡਾਂ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਰੋਕ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਕਿਹਾ ਕਿ ਸੁਸਾਇਟੀ ਵੱਲੋਂ ਬੱਚਿਆਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਲਈ ਆਜ਼ਾਦੀ ਦਿਵਸ ਅਤੇ ਹੋਰ ਇਤਿਹਾਸਿਕ ਦਿਨਾਂ ’ਤੇ ਅਜਿਹੇ ਪ੍ਰੋਗਰਾਮ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਵਰਗੇ ਦਿਨਾਂ ਨੂੰ ਹੁਣ ਆਜ਼ਾਦੀ ਸੰਭਾਲਣ ਦੇ ਪ੍ਰਣ ਵਜੋਂ ਮਨਾਉਣਾ ਚਾਹੀਦਾ ਹੈ। ਭਾਸ਼ਣ ਪ੍ਰਤੀਯੋਗਤਾ ਦੇ ਜੂਨੀਅਰ ਗਰੁੱਪ ਵਿਚ ਲਵਪ੍ਰੀਤ ਕੁਮਾਰ ਨੇ ਪਹਿਲਾ ਸਥਾਨ, ਕਨਿਸ਼ਕਾ ਨੇ ਦੂਜਾ ਅਤੇ ਨਿਤਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸੀਨੀਅਰ ਗਰੁੱਪ ਵਿਚ ਪਹਿਲਾ ਸਥਾਨ ਆਰੂਸ਼ੀ ਨੇ, ਦੂਜਾ ਗੀਤਾਂਜਲੀ ਅਤੇ ਤੀਜਾ ਸਥਾਨ ਹਰਮਨ ਕੁਮਾਰੀ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਕੋਆਰਡੀਨੇਟਰ ਪ੍ਰੀਤੀ, ਪ੍ਰਿੰਸੀਪਲ ਧਰਮਪਾਲ ਸਾਹਿਲ, ਮੋਹਨ ਲਾਲ ਕਲਸੀ, ਸੰਦੀਪ ਸ਼ਰਮਾ, ਸੁਖਜੀਤ ਸਿੰਘ, ਹਰਬੰਸ ਸਿੰਘ ਕਮਲ, ਸੰਦੀਪ ਕੁਮਾਰ ਥਾਪਰ, ਸੰਤੋਖ ਸਿੰਘ ਅੌਜਲਾ, ਹਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਛਿੰਝ ਮੇਲਾ 17 ਨੂੰ ਅਗਲੀ ਖ਼ਬਰ ਡਾਈਟ ਫ਼ਤਹਿਗੜ੍ਹ ਸਾਹਿਬ ਵਲੋਂ ਮਹੀਨਾਵਾਰ ਅਖ਼ਬਾਰ ‘ਖ਼ਬਰਚੀ’ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।