ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਇਨਵੈਸਟੀਚਰ ਸਮਾਗਮ ਕਰਵਾਇਆ
ਹੁਸ਼ਿਆਰਪੁਰ, 11 ਅਗਸਤ (ਨਰਿੰਦਰ ਸਿੰਘ ਬੱਡਲਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਵਿਦਿਆਰਥੀਆਂ ਵਿਚ ਲੀਡਰਸ਼ਿਪ, ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ਾਨਦਾਰ ਇਨਵੈਸਟੀਚਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਅਨੁਸਾਰ ਬੈਜ ਅਤੇ ਸੈਸ਼ ਪ੍ਰਦਾਨ ਕੀਤੇ ਗਏ।
ਕ
ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਕਰਵਾਏ ਇਨਵੈਸਟੀਚਰ ਸਮਾਗਮ ਦੌਰਾਨ ਨਵ-ਨਿਯੁਕਤ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨਾਲ ਚੇਅਰਮੈਨ ਗੁਰਿੰਦਰ ਸਿੰਘ, ਪ੍ਰਿੰ: ਅਮਨ ਕੁਮਾਰ ਕੰਵਰ ਤੇ ਹੋਰ।
12-08-2026
ਹੁਸ਼ਿਆਰਪੁਰ, 11 ਅਗਸਤ (ਨਰਿੰਦਰ ਸਿੰਘ ਬੱਡਲਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ ਵਿਖੇ ਵਿਦਿਆਰਥੀਆਂ ਵਿਚ ਲੀਡਰਸ਼ਿਪ, ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਸ਼ਾਨਦਾਰ ਇਨਵੈਸਟੀਚਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਅਨੁਸਾਰ ਬੈਜ ਅਤੇ ਸੈਸ਼ ਪ੍ਰਦਾਨ ਕੀਤੇ ਗਏ। ਸਮਾਗਮ ਦੌਰਾਨ ਪਾਵਨੀ ਸੋਨੀ ਨੂੰ ਹੈੱਡ ਗਰਲ ਅਤੇ ਸਾਹਿਬਜੋਤ ਸਿੰਘ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਮਾਨਿਆ ਨੇ ਡਿਪਟੀ ਹੈੱਡ ਗਰਲ ਅਤੇ ਯੁਵਰਾਜ ਨੇ ਡਿਪਟੀ ਹੈੱਡ ਬੁਆਏ ਵਜੋਂ ਜ਼ਿੰਮੇਵਾਰੀ ਸੰਭਾਲੀ। ਸਾਹਿੱਤਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ਿਵਾਨੀ ਨੂੰ ਲਿਟਰੇਰੀ ਕੈਪਟਨ ਅਤੇ ਸੇਜਲ ਨੂੰ ਵਾਈਸ ਲਿਟਰੇਰੀ ਕੈਪਟਨ ਬਣਾਇਆ ਗਿਆ। ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ ਲਈ ਮੰਨਤ ਨੂੰ ਈਕੋ ਕਲੱਬ ਕੈਪਟਨ ਅਤੇ ਜਾਗ੍ਰਿਤ ਨੂੰ ਵਾਇਸ ਕੈਪਟਨ ਦੀ ਜ਼ਿੰਮੇਵਾਰੀ ਸੌਂਪੀ ਗਈ। ਖੇਡਾਂ ਦੇ ਖੇਤਰ ਵਿਚ ਨਮਨਦੀਪ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ। ਸਕੂਲ ‘ਚ ਅਨੁਸ਼ਾਸਨ ਅਤੇ ਸਕਾਰਾਤਮਿਕ ਮਾਹੌਲ ਬਣਾਈ ਰੱਖਣ ਲਈ ਕਵਿਸ਼ ਨੂੰ ਡਿਸਿਪਲਿਨ ਕੈਪਟਨ (ਬੁਆਏ) ਅਤੇ ਤਨਵੀ ਨੂੰ ਡਿਸਿਪਲਿਨ ਕੈਪਟਨ (ਗਰਲ) ਬਣਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਿੰਦਰ ਸਿੰਘ ਨੇ ਨਵ-ਨਿਯੁਕਤ ਵਿਦਿਆਰਥੀ ਆਗੂਆਂ ਨੂੰ ਸੈਸ਼ ਪ੍ਰਦਾਨ ਕੀਤੇ, ਜਦਕਿ ਸਕੂਲ ਦੇ ਪ੍ਰਿੰਸੀਪਲ ਅਮਨ ਕੁਮਾਰ ਕੰਵਰ ਨੇ ਉਨ੍ਹਾਂ ਨੂੰ ਬੈਜ ਲਗਾ ਕੇ ਅਹੁਦਿਆਂ ਦੀ ਰਸਮੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਪ੍ਰਿੰਸੀਪਲ ਅਮਨ ਕੁਮਾਰ ਕੰਵਰ ਨੇ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਸ ਅਹੁਦੇ ਲਈ ਉਨ੍ਹਾਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਨੂੰ ਆਪਣੇ ਕੰਮ, ਵਿਵਹਾਰ ਅਤੇ ਜ਼ਿੰਮੇਵਾਰੀ ਦੇ ਪੱਧਰ ਨੂੰ ਉਸ ਅਹੁਦੇ ਦੀ ਮਰਿਆਦਾ ਦੇ ਅਨੁਕੂਲ ਉੱਚਾ ਚੁੱਕਣਾ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰਿੰਸੀਪਲ ਕੰਵਰ ਨੇ ਨਵ-ਨਿਯੁਕਤ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੂੰ ਅਹੁਦੇ ਅਤੇ ਫ਼ਰਜ਼ਾਂ ਦੀ ਸਹੁੰ ਚੁਕਾਈ। ਸਕੂਲ ਸਟਾਫ਼ ਵਲੋਂ ਨਵ-ਨਿਯੁਕਤ ਵਿਦਿਆਰਥੀ ਆਗੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।