13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ

ਬੁੱਲ੍ਹੋਵਾਲ, 12 ਅਗਸਤ (ਲੁਗਾਣਾ)- ਪਿੰਡ ਪਥਰਾਲੀਆਂ ‘ਚ ਪੰਜਾਬ ਸਰਕਾਰ ਦੀ ਸਕੀਮ ਮੇਰੀ ਰਸੋਈ ਤਹਿਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਵਿਕਰਮ ਵੀਰ ਬੁੱਲ੍ਹੋਵਾਲ ਦੀ ਅਗਵਾਈ ਵਿਚ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 13-08-2026
ਬੁੱਲ੍ਹੋਵਾਲ, 12 ਅਗਸਤ (ਲੁਗਾਣਾ)- ਪਿੰਡ ਪਥਰਾਲੀਆਂ ‘ਚ ਪੰਜਾਬ ਸਰਕਾਰ ਦੀ ਸਕੀਮ ਮੇਰੀ ਰਸੋਈ ਤਹਿਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਵਿਕਰਮ ਵੀਰ ਬੁੱਲ੍ਹੋਵਾਲ ਦੀ ਅਗਵਾਈ ਵਿਚ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਬਲਾਕ ਪ੍ਰਧਾਨ ਵਿਕਰਮ ਵੀਰ ਨੇ ਹਾਜ਼ਰ ਪਿੰਡ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਸਕੀਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ ਤੇ ਤੀਰਥ ਯਾਤਰਾ ਸਕੀਮ ਤਹਿਤ ਵੀ ਸਾਰੇ ਲੋਕਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਨੀ ਚਾਹੀਦੀ ਹੈ ਜੋ ਕੇ ਪੰਜਾਬ ਸਰਕਾਰ ਵਲੋਂ ਬਿਲਕੁਲ ਫ਼੍ਰੀ ਕਰਵਾਈ ਜਾਂਦੀ ਹੈ। ਰਾਸ਼ਨ ਕਿੱਟਾਂ ਵੰਡਣ ਸਮੇਂ ਬਲਾਕ ਪ੍ਰਧਾਨ ਵਿਕਰਮ ਵੀਰ ਬੁੱਲ੍ਹੋਵਾਲ ਨਾਲ ਸਰਪੰਚ ਮਨੀ ਰਾਮ ਪਥਰਾਲੀਆਂ, ਰਜਿੰਦਰ ਕੌਰ ਜਰਬਦਿਆਲ, ਸਰਪੰਚ ਨਰਿੰਦਰ ਕਮਾਰ, ਮਨਜੀਤ ਸਿੰਘ, ਰਾਜੀਵ ਕੁਮਾਰ, ਰਜਵਿੰਦਰ ਕੌਰ, ਰਜਨੀ ਦੇਵੀ ਤੇ ਫੂਡ ਸਪਲਾਈ ਟੀਮ ਦੇ ਮੈਂਬਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੱਦੀ ਸੂਰਾ ਸਿੰਘ ਦੇ ਐਨ.ਸੀ.ਸੀ. ਕੈਡਿਟਾਂ ਨੇ ਕੱਢੀ ਤਿਰੰਗਾ ਸਾਈਕਲ ਰੈਲੀ ਅਗਲੀ ਖ਼ਬਰ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਟਾਂਡਾ ਦੀ ਵਿਸ਼ੇਸ਼ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।