13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਸ਼ਿਵਾਂਗੀ ਨੇ ਯੂਨੀਵਰਸਿਟੀ ਵਿਚੋਂ ਪ੍ਰਾਪਤ ਕੀਤਾ ਪੰਜਵਾਂ ਸਥਾਨ

ਮੁਕੇਰੀਆਂ, 12 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦੀ ਬੀ. ਏ.

ਅਜੀਤ ਡੈਸਕ 13-08-2026
ਮੁਕੇਰੀਆਂ, 12 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦੀ ਬੀ.ਏ.ਬੀ.ਐੱਡ ਦੀ ਵਿਦਿਆਰਥਣ ਨੇ ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚੋਂ ਯੂਨੀਵਰਸਿਟੀ ਪੁਜ਼ੀਸ਼ਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਬੀ.ਏ/ ਬੀ.ਐੱਡ ਇੰਟੀਗਰੇਟਡ ਚਾਰ ਸਾਲਾ ਕੋਰਸ ਦੀ ਵਿਦਿਆਰਥਣ ਸ਼ਿਵਾਂਗੀ ਨੇ ਤੀਜੇ ਸਮੈਸਟਰ ਵਿਚੋਂ 87.5 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿਚੋਂ ਪੰਜਵਾਂ ਸਥਾਨ ਹਾਸਿਲ ਕੀਤਾ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰ ਸਾਹਿਬਾਨ ਨੇ ਕਾਲਜ ਪ੍ਰਿੰਸੀਪਲ, ਐਜੂਕੇਸ਼ਨ ਵਿਭਾਗ ਦੇ ਮੁਖੀ ਮੈਡਮ ਅੰਜਲੀ ਮੋਂਗਾ, ਮੈਡਮ ਅਨੁ ਲਤਾ, ਮੈਡਮ ਰੇਨੂ ਗੁਪਤਾ, ਮੈਡਮ ਸ਼ਿਖਾ ਸ਼ਰਮਾ, ਮੈਡਮ ਸਤਵੰਤ ਕੌਰ, ਵਿਦਿਆਰਥਣ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਅਜਿਹੀਆਂ ਪ੍ਰਾਪਤੀਆਂ ਦਾ ਸਿਲਸਿਲਾ ਭਵਿੱਖ ਵਿਚ ਵੀ ਬਰਕਰਾਰ ਰਹੇਗਾ।
ਪਿਛਲੀ ਖ਼ਬਰ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਰਿੱਧੀ ਸਹਿਗਲ ਨੇ ਕੌਮੀ ਪੱਧਰੀ ਕਰਾਟੇ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।