21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰੋਟਰੀ ਆਈ ਬੈਂਕ ਵਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਨੇਤਰਦਾਨ ਪੰਦ੍ਹਰਵਾੜਾ 25 ਤੋਂ

ਗੜ੍ਹਸ਼ੰਕਰ, 20 ਅਗਸਤ (ਧਾਲੀਵਾਲ)- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਦੇ ਪ੍ਰਧਾਨ ਜੇ. ਬੀ.

ਅਜੀਤ ਡੈਸਕ 21-08-2026
ਗੜ੍ਹਸ਼ੰਕਰ, 20 ਅਗਸਤ (ਧਾਲੀਵਾਲ)- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਦੇ ਪ੍ਰਧਾਨ ਜੇ.ਬੀ. ਬਹਿਲ ਦੀ ਰਹਿਨੁਮਾਈ ਹੇਠ ਸੰਸਥਾ ਦੇ ਬਾਡੀ ਡੋਨੇਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਡਾ. ਤਰਸੇਮ ਸਿੰਘ ਵਲੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਨੇਤਰਦਾਨ ਪੰਦ੍ਹਰਵਾੜੇ ਦੇ ਸਬੰਧ ਵਿਚ ਡਾ. ਨਿਰਮਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਲੋਕਾਂ ਨੂੰ ਨੇਤਰਦਾਨ ਕਰਨ ਲਈ ਪੂਰੇ ਭਾਰਤ ਵਿਚ ਪੰਦ੍ਹਰਵਾੜੇ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਇਲਾਕੇ ਵਿਚ ਨੇਤਰਦਾਨ ਪੰਦ੍ਹਰਵਾੜਾ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡਾ. ਲਖਵਿੰਦਰ ਸਿੰਘ ਪ੍ਰਧਾਨ ਗੜ੍ਹਸ਼ੰਕਰ ਯੂਨਿਟ, ਉਂਕਾਰ ਸਿੰਘ ਚਾਹਲਪੁਰੀ ਜਨਰਲ ਸਕੱਤਰ, ਸੁਖਵਿੰਦਰ ਕੌਰ ਸੀਨੀਅਰ ਸਟਾਫ਼, ਅਸ਼ੋਕ ਬਘੇਲ ਅਪਥੈਲਮਿਕ ਅਫ਼ਸਰ ਤੇ ਹੋਰ ਹਾਜ਼ਰ ਹੋਏ। ਇਸ ਮੌਕੇ ਮਾਤਾ ਸੰਤੋਸ਼ ਬਸੰਦ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਕਾਲਜ ਪਟਿਆਲਾ ਨੂੰ ਭੇਜਣ ‘ਤੇ ਮੈਡੀਕਲ ਕਾਲਜ ਵਲਂਂ ਭੇਜਿਆ ਸਰਟੀਫਿਕੇਟ ਉਨ੍ਹਾਂ ਦੀ ਬੇਟੀ ਅੰਜੂ ਬਾਲਾ ਨੂੰ ਡਾ. ਨਿਰਮਲ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ 4171 ਲੋਕਾਂ ਦਾ ਅੱਖ ਦੀ ਪੁਤਲੀ ਦਾ ਆਪ੍ਰੇਸ਼ਨ ਕਰਵਾਇਆ ਗਿਆ ਹੈ ਤੇ 33 ਮ੍ਰਿਤਕ ਸਰੀਰ ਮੈਡੀਕਲ ਕਾਲਜਾਂ ਨੂੰ ਭੇਜੇ ਜਾ ਚੁੱਕੇ ਹਨ। ਡਾ. ਨਿਰਮਲ ਕੁਮਾਰ ਨੇ ਸੰਸਥਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਤਨ ਮਨ ਧੰਨ ਨਾਲ ਹਰ ਤਰ੍ਹਾਂ ਸੰਸਥਾ ਦਾ ਸਹਿਯੋਗ ਕਰਨਗੇ ਤੇ ਕਿਸੀ ਲੋੜਵੰਦ ਦੇ ਨੇਤਰ ਵੀ ਉਨ੍ਹਾਂ ਵਲੋਂ ਲਗਵਾਏ ਜਾਣਗੇ। ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਦ੍ਹਰਵਾੜੇ ਤਹਿਤ 26 ਅਗਸਤ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਸਵੇਰੇ 10 ਵਜੇ ਤੇ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਵੇਰੇ 11.15 ਵਜੇ ਜਾਗਰੂਕਤਾ ਕੈਂਪ ਲਗਾਏ ਜਾਣਗੇ।
ਪਿਛਲੀ ਖ਼ਬਰ ਡੀ.ਐਫ.ਓ. ਵਲੋਂ ਪਿੰਡ ਸਟਿਆਣਾ ਵਿਖੇ ਸੀਲ ਕੀਤੀ ਕੱਥਾ ਫ਼ੈਕਟਰੀ ਦਾ ਦੌਰਾ ਅਗਲੀ ਖ਼ਬਰ ਕੈਂਡੋਵਾਲ ਦੇ ਪੰਚਾਇਤ ਮੈਂਬਰਾਂ ਨੇ ਗ੍ਰਾਮ ਪੰਚਾਇਤ ਤੋਂ ਆਪਣਾ ਸਮਰਥਨ ਵਾਪਸ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।