21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਡੀ.ਐਫ.ਓ. ਵਲੋਂ ਪਿੰਡ ਸਟਿਆਣਾ ਵਿਖੇ ਸੀਲ ਕੀਤੀ ਕੱਥਾ ਫ਼ੈਕਟਰੀ ਦਾ ਦੌਰਾ

ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ)-ਵਣ ਵਿਭਾਗ ਦੀ ਟੀਮ ਵਲੋਂ ਬੀਤੇ ਦਿਨੀਂ ਪਿੰਡ ਸਟਿਆਣਾ ਵਿਖੇ ਸਥਿਤ ਜਿਸ ਕੱਥਾ ਫ਼ੈਕਟਰੀ ਵਿਚ ਛਾਪਾ ਮਾਰ ਕੇ ਖੈਰ ਦੀ ਨਜਾਇਜ਼ ਲੱਕੜ ਬਰਾਮਦ ਕੀਤੀ ਗਈ ਸੀ ਅਤੇ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਸੀ, ਡੀ. ਐਫ਼.

ਅਜੀਤ ਡੈਸਕ 21-08-2026
ਹੁਸ਼ਿਆਰਪੁਰ, 20 ਅਗਸਤ (ਹਰਪ੍ਰੀਤ ਕੌਰ)-ਵਣ ਵਿਭਾਗ ਦੀ ਟੀਮ ਵਲੋਂ ਬੀਤੇ ਦਿਨੀਂ ਪਿੰਡ ਸਟਿਆਣਾ ਵਿਖੇ ਸਥਿਤ ਜਿਸ ਕੱਥਾ ਫ਼ੈਕਟਰੀ ਵਿਚ ਛਾਪਾ ਮਾਰ ਕੇ ਖੈਰ ਦੀ ਨਜਾਇਜ਼ ਲੱਕੜ ਬਰਾਮਦ ਕੀਤੀ ਗਈ ਸੀ ਅਤੇ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਸੀ, ਡੀ.ਐਫ਼.ਓ. ਧਰਮਵੀਰ ਧੇਰੂ ਵਲੋਂ ਅੱਜ ਉਕਤ ਫੈਕਟਰੀ ਦਾ ਦੌਰਾ ਕਰਕੇ ਬਰਾਮਦ ਮਾਲ ਦੀ ਨੰਬਰਿੰਗ ਕਰਕੇ ਸਾਰਾ ਬਿਓਰਾ ਤਿਆਰ ਕਰਨ ਦੀ ਹਦਾਇਤ ਕੀਤੀ। ਡੀ.ਐਫ਼.ਓ. ਨੇ ਦੱਸਿਆ ਕਿ ਇਸ ਸਬੰਧੀ ਅਗਲੀ ਕਾਰਵਾਈ ਲਈ ਪੁਲਿਸ ਨੂੰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਪੱਧਰ ’ਤੇ ਵੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੰਗਲੀ ਰੁੱਖਾਂ ਦੀ ਨਜਾਇਜ਼ ਕਟਾਈ ਕਰਨ, ਚੋਰੀ ਦਾ ਮਾਲ ਖਰੀਦਣ ਤੇ ਇਸ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਏ.ਆਈ. ਵਰਕਸ਼ਾਪ ਕਰਵਾਈ ਅਗਲੀ ਖ਼ਬਰ ਰੋਟਰੀ ਆਈ ਬੈਂਕ ਵਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਨੇਤਰਦਾਨ ਪੰਦ੍ਹਰਵਾੜਾ 25 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।