27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਹਰਡੀਕਰ ਦੀ 51ਵੀਂ ਬਰਸੀ ਮੌਕੇ ਤਿਰੰਗਾ ਰੈਲੀ ਕੱਢੀ

ਗੜ੍ਹਸ਼ੰਕਰ, 26 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐਨ.

ਅਜੀਤ ਡੈਸਕ 27-08-2026
ਗੜ੍ਹਸ਼ੰਕਰ, 26 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਕਾਂਗਰਸ ਸੇਵਾ ਦਲ ਦੇ ਸੰਸਥਾਪਕ ਡਾ. ਐਨ. ਐੱਸ. ਹਰਡੀਕਰ ਦੀ 51ਵੀਂ ਬਰਸੀ ਕਾਂਗਰਸ ਸੇਵਾ ਦਲ ਦੇ ਹਲਕਾ ਗੜ੍ਹਸ਼ੰਕਰ ਤੋਂ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਪੰਜਾਬ ਕਾਂਗਰਸ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੁਭਾਸ਼ ਭਾਰਗਵ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਝੰਡਾ ਲਹਿਰਾਉਣ ਉਪਰੰਤ ਬੁਲਾਰਿਆਂ ਨੇ ਡਾ. ਐਨ.ਐੱਸ. ਹਰਡੀਕਰ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਉਨ੍ਹਾਂ ਵਲੋਂ ਕਾਂਗਰਸ ਸੇਵਾ ਦਲ ਨੂੰ ਸਥਾਪਿਤ ਕਰਨ ਤੋਂ ਲੈ ਕੇ ਇਸਦੀ ਮਜ਼ਬੂਤੀ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ। ਬੁਲਾਰਿਆਂ ਨੇ ਹਲਕਾ ਗੜ੍ਹਸ਼ੰਕਰ ’ਚ ਗੈਰ ਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੇ ਹੋਏ ਇਸਦੇ ਵਿਰੋਧ ’ਚ ਬੱਸ ਸਟੈਂਡ ਤੋਂ ਲੈ ਕੇ ਨੰਗਲ ਰੋਡ ਤੱਕ ਤਿਰੰਗਾ ਰੈਲੀ ਕੱਢੀ। ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਸੇਵਾ ਦਲ ਦਲ ਪੰਜਾਬ ਦੇ ਪ੍ਰਧਾਨ ਸੁਭਾਸ਼ ਭਾਰਗਵ ਨੇ ਪੰਜਾਬ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹੱਕਾਂ ’ਤੇ ਪਹਿਰਾ ਦੇਣ ਲਈ ਕਾਂਗਰਸ ਸੇਵਾ ਦਲ ਅਹਿਮ ਜ਼ਿੰਮੇਵਾਰੀ ਨਿਭਾਏਗਾ। ਹਲਕਾ ਇੰਚਾਰਜ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕਾਂਗਰਸ ਸੇਵਾ ਦਲ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ। ਤਿਰੰਗਾ ਰੈਲੀ ਕਾਂਗਰਸੀ ਆਗੂ ਆਰ.ਪੀ. ਸੋਨੀ ਦੇ ਨਿਵਾਸ ਅਸਥਾਨ ’ਤੇ ਖ਼ਤਮ ਹੋਈ ਜਿੱਥੇ ਵੱਖ-ਵੱਖ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੂਬਾ ਉਪ ਪ੍ਰਧਾਨ ਜਤਿੰਦਰ ਸਿੰਘ ਮਾਰਸ਼ਲ, ਦਰਸ਼ਨ ਸਿੰਘ ਚੀਮਾ ਜਨਰਲ ਸਕੱਤਰ, ਲੀਲਾ ਵਰਮਾ,ਸ ਹਰਸੇਵਕ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਰਾਜ ਕੁਮਾਰ ਸਭਰਵਾਲ ਨਵਾਂਸ਼ਹਿਰ ਪ੍ਰਧਾਨ, ਜਗੀਰਾ ਸਿੰਘ ਵਾਤਾਵਰਨ ਚੇਅਰਮੈਨ, ਰੀਤੂਜਾ ਮਣੀ ਪ੍ਰਧਾਨ ਮਹਿਲਾ ਵਿੰਗ ਪੰਜਾਬ ਕਾਂਗਰਸ ਸੇਵਾ ਦਲ, ਆਰ.ਪੀ.ਸੋਨੀ, ਅਮਰਜੀਤ ਸਿੰਘ ਜਲੰਧਰ, ਕ੍ਰਿਸ਼ਨ ਸਹੋਤਾ, ਰਵੀ ਮਹਿਤਾ, ਗੁਰਜੀਤ ਸਿੰਘ ਪੁਰਖੋਵਾਲ, ਅਨੂਪਾ ਸਿੰਘ ਪਾਧਰੀ, ਗੁਰਜੀਤ ਸਿੰਘ, ਮਨਜੀਤ ਸਿੰਘ, ਜੱਸਾ ਸੱਦੋਵਾਲ, ਮਹਿੰਦਰ ਪਾਲ ਸਾਬਕਾ ਸਰਪੰਚ, ਨੇਤਾ ਰਾਮ, ਪਾਲੂ, ਚਰਨਜੀਤ ਸਿੰਘ ਥਿੰਦ, ਬਿੰਦਰ ਪਾਰੋਵਾਲ, ਪਰਮਜੀਤ ਕੌਰ, ਨੰਬਰਦਾਰ ਇੰਦਰਜੀਤ ਸਿੰਘ, ਅਸ਼ੋਕ ਕੁਮਾਰ ਓ.ਬੀ.ਸੀ. ਪ੍ਰਧਾਨ, ਕਾਕੂ ਰਾਣਾ ਬੀਣੇਵਾਲ, ਕਰਨ ਸ਼ਰਮਾ ਦੇਨੋਵਾਲ, ਨਵਜੋਤ ਧਾਲੀਵਾਲ, ਕੁਲਵੀਰ ਸਿੰਘ ਤੇ ਹੋਰ ਹਾਜ਼ਰ ਹੋਏ।
ਪਿਛਲੀ ਖ਼ਬਰ ਨਸ਼ਾ ਤਸਕਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ ਅਗਲੀ ਖ਼ਬਰ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।