28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਚੌਲਾਂਗ ਟੋਲ ਪਲਾਜ਼ਾ ’ਤੇ ਬੱਸ ਹੇਠਾਂ ਆਉਣ ਕਰ ਕੇ ਵਿਅਕਤੀ ਦੀ ਮੌਤ

ਚੌਲਾਂਗ, 27 ਅਗਸਤ (ਸੁਖਦੇਵ ਸਿੰਘ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ’ਤੇ ਬੀਤੀ ਰਾਤ ਕਰੀਬ 8:30 ਵਜੇ ਇੱਕ ਵਿਅਕਤੀ ਦੇ ਅਚਾਨਕ ਬੱਸ ਹੇਠ ਆਉਣ ਕਰਕੇ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰ ਸਿੰਘ ਵਾਸੀ ਨੰਗਲ ਖੂੰਗਾ ਜੋ ਜਲੰਧਰ ਵਿਖੇ ਡੀਜ਼ਲ ਮਕੈਨਿਕ ਦਾ ਕੰਮ ਕਰਦਾ ਸੀ।

ਅਜੀਤ ਡੈਸਕ 28-08-2026
ਚੌਲਾਂਗ, 27 ਅਗਸਤ (ਸੁਖਦੇਵ ਸਿੰਘ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ’ਤੇ ਬੀਤੀ ਰਾਤ ਕਰੀਬ 8:30 ਵਜੇ ਇੱਕ ਵਿਅਕਤੀ ਦੇ ਅਚਾਨਕ ਬੱਸ ਹੇਠ ਆਉਣ ਕਰਕੇ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰ ਸਿੰਘ ਵਾਸੀ ਨੰਗਲ ਖੂੰਗਾ ਜੋ ਜਲੰਧਰ ਵਿਖੇ ਡੀਜ਼ਲ ਮਕੈਨਿਕ ਦਾ ਕੰਮ ਕਰਦਾ ਸੀ। ਬੀਤੀ ਰਾਤ ਬੱਸ ਰਾਹੀਂ ਵਾਪਸ ਆਪਣੇ ਘਰ ਆ ਰਿਹਾ ਸੀ। ਜਦੋਂ ਪ੍ਰਾਈਵੇਟ ਕੰਪਨੀ ਦੀ ਬੱਸ ਚੌਲਾਂਗ ਟੋਲ ਪਲਾਜ਼ਾ ’ਤੇ ਪਹੁੰਚੀ ਤਾਂ ਹੁਸ਼ਿਆਰ ਸਿੰਘ ਬੱਸ ਦੀ ਬਾਰੀ ਕੋਲ ਪਹੁੰਚਿਆ ਤਾਂ ਝਟਕੇ ਨਾਲ ਬੱਸ ਤੋਂ ਹੇਠਾਂ ਡਿਗ ਗਿਆ ਜਿਸ ਦੀ ਬੱਸ ਹੇਠ ਆਉਣ ਕਰਕੇ ਮੌਤ ਹੋ ਗਈ। ਥਾਣਾ ਟਾਂਡਾ ਦੀ ਪੁਲਿਸ ਬੱਸ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਸਰਵੇਸ਼ਵਰ ਧਾਮ ਮੰਦਰ ਬਾਗੋਵਾਲ ’ਚ ਹੋਈ ਚੋਰੀ ਅਗਲੀ ਖ਼ਬਰ ਦੁਕਾਨ ਤੋਂ ਮੋਟਰਸਾਈਕਲ, ਸਿਲੰਡਰ, ਕੂਲਰ ਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।