ਕੇਨਰਾ ਬੈਂਕ ਵਲੋਂ ਹੋਣਹਾਰ ਵਿਦਿਆਰਥਣ ਸਨਮਾਨਿਤ
ਬੁੱਲ੍ਹੋਵਾਲ, 31 ਅਗਸਤ (ਲੁਗਾਣਾ)- ਸਿੱਖਿਆ ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਢੱਡਾ ਫ਼ਤਿਹ ਸਿੰਘ ਵਿਖੇ ਕੇਨਰਾ ਬੈਂਕ ਅਸਲਪੁਰ (ਹੁਸ਼ਿਆਰਪੁਰ) ਦੇ ਮੈਨੇਜਰ ਰਜੀਵ ਕੁਮਾਰ ਅਤੇ ਸਟਾਫ਼ ਮੈਂਬਰ ਤਜਿੰਦਰ ਸਿੰਘ ਨਿੱਕਾ ਪਿੰਡ ਢੱਢੇ ਫ਼ਤਿਹ ਸਿੰਘ ਵੱਲੋਂ ਐਲੀਮੈਂਟਰੀ ਸਕੂਲ ਵਿਚ ਪੜ੍ਹ ਰਹੀ ਹੋਣਹਾਰ ਵਿਦਿਆਰਥਣ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਬੈਂਕ ਦੇ ਸਟਾਫ਼ ਮੈਂਬਰ ਤਜਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਸਕੂਲ ਵਿਚ ਪੜ੍ਹਾਈ ਕਰਦੀਆਂ ਲੋੜਵੰਦ ਤੇ ਮਿਹਨਤੀ ਬੱਚੀਆਂ ਦੀ ਵਧੀਆ ਪੜ੍ਹਾਈ ਨੂੰ ਦੇਖਦੇ ਹੋਏ ਕੇਨਰਾ ਬੈਂਕ ਵੱਲੋਂ ਉਨ੍ਹਾਂ ਨੂੰ ਹੌਸਲੇ ਵਜੋਂ ਦਿੱਤੇ ਗਏ ਹਨ।
ਅਜੀਤ ਡੈਸਕ
01-09-2026