ਸਟਾਰ ਪਬਲਿਕ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਮਾਲ ਫਰੈੱਸ਼ ਸਿਗਨੇਚਰ ਵਿਖੇ ਖ਼ਰੀਦਦਾਰੀ ਦੇ ਗੁਰ ਸਿੱਖੇ
ਮੁਕੇਰੀਆਂ, 5 ਸਤੰਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਦੀ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਾਲ ਫਰੈੱਸ਼ ਸਿਗਨੇਚਰ ਮੁਕੇਰੀਆਂ ਵਿਖੇ ਇਕ ਵਿਸ਼ੇਸ਼ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਵਿਚ ਖ਼ਰੀਦਦਾਰੀ, ਬਜਟ ਪ੍ਰਬੰਧਨ, ਗਣਨਾ ਤੇ ਸਹੀ ਵਸਤੂ ਦੀ ਚੋਣ ਕਰਨ ਸੰਬੰਧੀ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ।
ਮੁਕੇਰੀਆਂ, 5 ਸਤੰਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਦੀ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਾਲ ਫਰੈੱਸ਼ ਸਿਗਨੇਚਰ ਮੁਕੇਰੀਆਂ ਵਿਖੇ ਇਕ ਵਿਸ਼ੇਸ਼ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਵਿਚ ਖ਼ਰੀਦਦਾਰੀ, ਬਜਟ ਪ੍ਰਬੰਧਨ, ਗਣਨਾ ਤੇ ਸਹੀ ਵਸਤੂ ਦੀ ਚੋਣ ਕਰਨ ਸੰਬੰਧੀ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਇਕ ਨਿਰਧਾਰਿਤ ਬਜਟ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਲੋੜ ਅਨੁਸਾਰ ਵੱਖ-ਵੱਖ ਵਸਤੂਆਂ ਦੀ ਚੋਣ ਕੀਤੀ ਤੇ ਹਰੇਕ ਵਸਤੂ ਦੀ ਕੀਮਤ ਦੀ ਗਣਨਾ ਕਰਦੇ ਹੋਏ ਨਿਰਧਾਰਿਤ ਬਜਟ ਦੇ ਅੰਦਰ ਰਹਿ ਕੇ ਖ਼ਰੀਦਦਾਰੀ ਕੀਤੀ। ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਪੈਸਿਆਂ ਦੀ ਸਹੀ ਵਰਤੋਂ, ਵਸਤੂਆਂ ਦੀਆਂ ਕੀਮਤਾਂ ਦੀ ਤੁਲਨਾ, ਜ਼ਰੂਰੀ ਤੇ ਗੈਰ-ਜ਼ਰੂਰੀ ਵਸਤੂਆਂ ਵਿਚ ਅੰਤਰ, ਕੁੱਲ ਰਕਮ ਦੀ ਗਣਨਾ ਅਤੇ ਬਿੱਲ ਬਣਾਉਣ ਦੀ ਪ੍ਰਕਿਰਿਆ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਖ਼ੁਦ ਸਮਾਨ ਦੀ ਚੋਣ ਕੀਤੀ, ਉਸ ਦੀ ਕੀਮਤ ਦੀ ਜਾਂਚ ਕੀਤੀ, ਆਪਣੇ ਬਜਟ ਦਾ ਹਿਸਾਬ ਰੱਖਿਆ ਤੇ ਅੰਤ ਵਿਚ ਬਿਲ ਬਣਵਾ ਕੇ ਭੁਗਤਾਨ ਕਰਨ ਦੀ ਪ੍ਰਕਿਰਿਆ ਨੂੰ ਸਮਝਿਆ। ਅਧਿਆਪਕਾਂ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹੋਏ ਪੂਰੀ ਗਤੀਵਿਧੀ ਨੂੰ ਰੋਚਕ ਤੇ ਗਿਆਨ ਵਰਧਕ ਬਣਾਇਆ। ਸਕੂਲ ਦੀ ਪ੍ਰਿੰਸੀਪਲ ਮੈਡਮ ਬਬੀਤਾ ਚੌਧਰੀ ਨੇ ਕਿਹਾ ਕਿ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਸਿੱਖਿਆ ਦਾ ਉਦੇਸ਼ ਨਹੀਂ ਹੈ, ਸਗੋਂ ਉਨ੍ਹਾਂ ਨੂੰ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਲਈ ਤਿਆਰ ਕਰਨਾ ਵੀ ਬਹੁਤ ਜ਼ਰੂਰੀ ਹੈ। ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਮਨੋਰੰਜਨ ਦੇ ਨਾਲ-ਨਾਲ ਵਿਹਾਰਕ ਤੇ ਜੀਵਨ-ਉਪਯੋਗੀ ਸਿੱਖਿਆ ਦਾ ਇਕ ਯਾਦਗਾਰ ਅਨੁਭਵ ਸਾਬਤ ਹੋਇਆ।