28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਜ਼ਾਦੀ ਤੋਂ ਬਾਅਦ ਅੱਜ ਤੱਕ 24 ਘੰਟਿਆਂ ਲਈ ਸਿਹਤ ਸਹੂਲਤਾਂ ਨੂੰ ਤਰਸਦਾ ਬੁੱਲ੍ਹੋਵਾਲ ਦਾ ਇਲਾਕਾ

ਬੁੱਲ੍ਹੋਵਾਲ, 27 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)-ਇਲਾਕੇ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਲਈ ਸਹੂਲਤਾਂ ਦਾ ਨਾ-ਮਾਤਰ ਮਿਲਣਾ ਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਰੱਜ ਕੇ ਲੋਕਾਂ ਦੀ ਹੋ ਰਹੀ ਲੁੱਟ ਜਿਹੀ ਤ੍ਰਾਸਦੀ ਦੇ ਸ਼ਿਕਾਰ ਹੋ ਰਹੇ ਹਨ ਬੁੱਲ੍ਹੋਵਾਲ ਤੇ ਇਸ ਦੇ ਨਾਲ ਲਗਦੇ 15-20 ਪਿੰਡਾ ਦੇ ਲੋਕ। ਨੈਸ਼ਨਲ ਹਾਈਵੇਅ ਦੇ ਦੋਨਾਂ ਪਾਸਿਆਂ ’ਤੇ ਵਸਿਆ ਕਸਬਾ ਬੁੱਲ੍ਹੋਵਾਲ ਜੋ ਕਿਸੇ ਸਮੇਂ ਮੁਗ਼ਲਾਂ ਤੇ ਅੰਗਰੇਜ਼ਾਂ ਦੀ ਮਨਭਾਉਂਦੀ ਆਰਾਮਗਾਹ ਹੋਇਆ ਕਰਦਾ ਸੀ।

‘ਤੁਹਾਡੀ ਸਿਹਤ ਪਰਮ ਅਗੇਤ’ ਤਹਿਤ ਲੋਕਾਂ ਦੀ ਸਹੂਲਤ ਲਈ ਬਣਾਇਆ ਮੈਡੀਕਲ ਰੂਮ ਜੋ ਕਦੇ ਵੀ ਨਾ ਖੁੱਲ੍ਹਿਆ। ਤਸਵੀਰਾਂ : ਲੁਗਾਣਾ 28-09-2026
ਬੁੱਲ੍ਹੋਵਾਲ, 27 ਸਤੰਬਰ (ਰਵਿੰਦਰਪਾਲ ਸਿੰਘ ਲੁਗਾਣਾ)-ਇਲਾਕੇ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਲਈ ਸਹੂਲਤਾਂ ਦਾ ਨਾ-ਮਾਤਰ ਮਿਲਣਾ ਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਰੱਜ ਕੇ ਲੋਕਾਂ ਦੀ ਹੋ ਰਹੀ ਲੁੱਟ ਜਿਹੀ ਤ੍ਰਾਸਦੀ ਦੇ ਸ਼ਿਕਾਰ ਹੋ ਰਹੇ ਹਨ ਬੁੱਲ੍ਹੋਵਾਲ ਤੇ ਇਸ ਦੇ ਨਾਲ ਲਗਦੇ 15-20 ਪਿੰਡਾ ਦੇ ਲੋਕ। ਨੈਸ਼ਨਲ ਹਾਈਵੇਅ ਦੇ ਦੋਨਾਂ ਪਾਸਿਆਂ ’ਤੇ ਵਸਿਆ ਕਸਬਾ ਬੁੱਲ੍ਹੋਵਾਲ ਜੋ ਕਿਸੇ ਸਮੇਂ ਮੁਗ਼ਲਾਂ ਤੇ ਅੰਗਰੇਜ਼ਾਂ ਦੀ ਮਨਭਾਉਂਦੀ ਆਰਾਮਗਾਹ ਹੋਇਆ ਕਰਦਾ ਸੀ। ਪਰ ਦੇਸ਼ ਦੀ ਵੰਡ ਉਪਰੰਤ ਮਿਲੀ ਆਜ਼ਾਦੀ ਦੇ ਇੰਨੇ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਇਥੇ ਦੇ ਲੋਕ ਬਹੁਤ ਸਾਰੀਆਂ ਸੁਵਿਧਾਵਾਂ ਤੋਂ ਵੰਚਿਤ ਹਨ। ਬੁੱਲ੍ਹੋਵਾਲ ਤੇ ਇਸ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਦੀ ਜੇਕਰ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਵਿਚ ਨੌਜਵਾਨਾਂ ਦੇ ਰੁਜ਼ਗਾਰ ਲਈ ਨਾ ਕੋਈ ਕਾਰਖ਼ਾਨਾ, ਨਾ ਹੀ ਕੋਈ ਖੇਡ ਸਟੇਡੀਅਮ, ਨਾ ਰੇਲ ਮਾਰਗ, ਨਾ ਕੋਈ ਸਰਕਾਰੀ ਕਾਲਜ/ਇੰਜੀਨੀਅਰਿੰਗ ਕਾਲਜ/ਮੈਡੀਕਲ ਕਾਲਜ, ਨਾ ਹੀ ਹਰੇਕ ਪਿੰਡ ਵਿਚ ਪੀਣ ਲਈ ਟਰੀਟਡ ਵਾਟਰ ਅਤੇ ਨਾ ਹੀ ਖੇਤੀਬਾੜੀ ਦੀ ਸਿੰਚਾਈ ਲਈ ਨਹਿਰੀ ਪਾਣੀ ਦਾ ਕੋਈ ਬੰਦੋਬਸਤ। ਇਲਾਕੇ ਦੇ ਮਸਲੇ ਤਾਂ ਕਈ ਹਨ ਪਰ ਇਨ੍ਹਾਂ ਸਾਰੇ ਮਸਲਿਆਂ/ ਲੋੜਾਂ ਨੂੰ ਇਕ ਪਾਸੇ ਰੱਖਦਿਆਂ ਅੱਜ ਇਲਾਕੇ ਦੀ ਮੁੱਖ ਮੰਗ ਅਤੇ ਮੁੱਖ ਮਸਲਾ ਹੈ, ਲੋਕਾਂ ਲਈ ਸਰਕਾਰੀ ਹਸਪਤਾਲ ਦੀਆਂ 24 ਘੰਟੇ ਲਈ ਨਿਰਵਿਘਨ ਸੇਵਾਵਾਂ। ਜਿਥੇ ਲੋਕਾਂ ਨੂੰ ਸਿਹਤ ਸੰਬੰਧੀ ਸਾਰੀਆਂ ਸਹੂਲਤਾਂ ਪ੍ਰਦਾਨ ਹੋ ਸਕਣ ’ਤੇ 24 ਘੰਟੇ ਐਮਰਜੈਂਸੀ ਡਾਕਟਰ ਦੀ ਸਹੂਲਤ ਪ੍ਰਦਾਨ ਹੋਵੇ। ਇਥੇ ਸਿਹਤ ਕੇਂਦਰ ਦੀ ਇਮਾਰਤ ਤਾਂ ਹੈ ਪਰ ਨਾ ਕੋਈ ਪੱਕਾ ਸਪੈਸਲਿਸ਼ਟ ਡਾਕਟਰ ਅਤੇ ਨਾ ਹੀ ਕੋਈ ਪੱਕਾ ਪੈਰਾ ਮੈਡੀਕਲ ਸਟਾਫ਼ ਹੈ। ਇਸ ਇਲਾਕੇ ਦੇ ਲੋਕ 17 ਕਿੱਲੋਮੀਟਰ ਦੂਰੀ ’ਤੇ ਸਥਿਤ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਕਰਾਉਣ ਜਾਣ ਵਿਚ ਆਪਣੀ ਅਸਮਰਥਾ ਪ੍ਰਗਟਾਉਂਦੇ ਹਨ। ਲੋਕ ਸਿਹਤ ਕੇਂਦਰ ਬੁੱਲ੍ਹੋਵਾਲ ਵਿਚ ਇਲਾਜ ਨਾ ਹੋਣ ਕਾਰਨ ਮਜਬੂਰੀ ਵੱਸ ਪ੍ਰਾਈਵੇਟ ਹਸਪਤਾਲਾਂ ਵਿਚ ਆਪਣੇ ਇਲਾਜ ਕਰਾਉਣ ਲਈ ਦਾਖਲ ਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਐਕਸਰੇ, ਸਕੈਨਿੰਗ, ਮਹਿੰਗੀਆਂ ਦਵਾਈਆਂ ਤੇ ਹੋਰ ਮਹਿੰਗੇ ਟੈੱਸਟ ਕਰਾਉਣ ਦੇ ਨਾ ਤੇ ਹਜ਼ਾਰਾਂ ਰੁਪਏ ਦੇ ਬਿੱਲ ਬਣਾ ਕੇ ਰੱਜ ਕੇ ਲੁੱਟਿਆ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੁਣ ਤੱਕ ਇਲਾਕੇ ਦੇ ਲੋਕਾਂ ਦੀ ਮੁੱਖ ਲੋੜ ਹੈ ਕਿ ਅੱਤ ਦੀ ਮਹਿੰਗਾਈ ਵਿਚ ਇਲਾਕਾ ਨਿਵਾਸੀਆਂ ਨੂੰ ਬੁੱਲ੍ਹੋਵਾਲ ਹਸਪਤਾਲ ਵਿਚ ਸਿਹਤ ਸੰਬੰਧੀ ਸਾਰੀਆਂ ਰੈਗੂਲਰ ਸੇਵਾਵਾਂ ਪ੍ਰਾਪਤ ਹੋਣ ਤਾਂ ਜੋ ਪ੍ਰਾਈਵੇਟ ਹਸਪਤਾਲਾਂ ਵਿਚ ਹੋ ਰਹੀ ਲੁੱਟ ਤੋਂ ਗ਼ਰੀਬਾਂ ਨੂੰ ਨਿਯਾਤ ਮਿਲ ਸਕੇ। ਚਲੋ ਦੇਖਦੇ ਆ ਪਿਛਲੇ ਕਈ ਦਹਾਕਿਆਂ ਤੋਂ ਉਡੀਕ ਰਹੇ ਇਲਾਕੇ ਦੇ ਲੋਕਾਂ ਨੂੰ ਸਪੈਸ਼ਲਿਸਟ ਡਾਕਟਰਾਂ ਦੀਆਂ ਰੈਗੂਲਰ ਸੇਵਾਵਾਂ ਨਿਭਾਉਣ ਵਾਲੀਆਂ ਆਸਾਂ ’ਤੇ ਬੂਰ ਕਦੋਂ ਪੈਦਾ ਹੈ ?
ਪਿਛਲੀ ਖ਼ਬਰ ਮਹਿਮੂਦਪੁਰ ਬਟਾਲੇ ਵਿਚ ਹੋਈ ਮੀਟਿੰਗ, ਪ੍ਰੋ. ਜੀ. ਐਸ. ਮੁਲਤਾਨੀ ਨੂੰ ਮਿਲਿਆ ਭਾਰੀ ਸਮਰਥਨ ਅਗਲੀ ਖ਼ਬਰ ਬਰਸੀ ’ਤੇ ਵਿਸ਼ੇਸ਼- ਬਾਬਾ ਜਵਾਹਰ ਦਾਸ ਸੂਸਾਂ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।