ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਖੇਡ ਮੁਕਾਬਲੇ ਜਾਰੀ-ਸੁਰਜੀਤ ਸਿੰਘ
ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ, ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।
ਹੁਸ਼ਿਆਰਪੁਰ, 30 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ, ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਖੇਡਾਂ 5 ਅਕਤੂਬਰ ਤੱਕ ਵੱਖ—ਵੱਖ ਖੇਡ ਸਥਾਨਾਂ ਤੇ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਅੱਜ ਤੀਜੇ ਦਿਨ ਵੀ ਲਗਭਗ 1000 ਦੇ ਕਰੀਬ ਖਿਡਾਰੀਆਂ/ਖਿਡਾਰਨਾਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ ਪਾਵਰਲਿਫਟਿੰਗ ਖੇਡ ਦੇ ਫਾਈਨਲ ਮੁਕਾਬਲੇ ਲਾਜਵੰਤੀ ਇੰਡੋਰ ਸਟੇਡੀਅਮ, ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ 21-30 ਸਾਲ ਲੜਕਿਆਂ ਵਿਚੋਂ ਜਸਦੀਪ ਸਿੰਘ ਨੇ ਪਹਿਲਾਂ, ਪ੍ਰਭਨੂਰ ਸਿੰਘ ਨੇ ਦੂਜਾ ਅਤੇ ਆਸ਼ੀਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 31-40 ਸਾਲ ਲੜਕਿਆਂ ਵਿਚੋਂ ਲਲਿਤ ਮੋਹਨ ਨੇ ਪਹਿਲਾਂ, ਸ਼ਰਨਦੀਪ ਸਿੰਘ ਨੇ ਦੂਜਾ ਅਤੇ ਪਰਮਿੰਦਰ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਇੰਡੋਰ ਸਟੇਡੀਅਮ, ਨੇੜੇ ਵੱਡਾ ਡਾਕਖ਼ਾਨਾ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅੰਡਰ-14 ਸਾਲ ਲੜਕਿਆਂ ਵਿਚੋਂ ਕਰਿਸ਼ ਪਟਿਆਲ ਨੇ ਪਹਿਲਾਂ, ਅਦਿਤਿਆ ਨੇ ਦੂਜਾ ਅਤੇ ਧਰੁਵ ਸੈਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-17 ਸਾਲ ਲੜਕਿਆਂ ਵਿਚੋਂ ਅਰਮਾਨ ਮਹਿਤਾ ਨੇ ਪਹਿਲਾਂ, ਤਨਿਸ਼ ਨੇ ਦੂਜਾ ਅਤੇ ਆਰਵ ਹਾਂਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖੇਡਾਂ ਵਿਚ ਵੱਖ—ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਮਲਾਂ ਮਾਰੀਆਂ ਜਿਵੇਂ ਕਿ ਖੇਡ ਅਥਲੈਟਿਕਸ ਦੇ ਖੇਡ ਮੁਕਾਬਲੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ, ਟਾਂਡਾ ਵਿਖੇ ਕਰਵਾਈਆਂ ਗਏ। ਜ਼ਿਥੇ ਖੇਡ ਮੁਕਾਬਲਿਆਂ ਵਿਚ ਅੰਡਰ-21 ਸਾਲ 5000 ਮੀਟਰ ਲੜਕੀਆਂ ਵਿਚ ਜੀਆ ਨੇ ਪਹਿਲਾ ਸਥਾਨ, ਵੰਸ਼ਿਕਾ ਨੇ ਦੂਜਾ ਅਤੇ ਸਾਕਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 400 ਮੀਟਰ ਲੜਕੀਆਂ ਵਿਚ ਆਈਨਾ ਸੈਣੀ ਪਹਿਲੇ ਸਥਾਨ, ਖੁਸ਼ਪ੍ਰੀਤ ਕੌਰ ਦੂਜੇ ਸਥਾਨ ਅਤੇ ਏਕਨੂਰਪਾਲ ਕੌਰ ਤੀਜੇ ਸਥਾਨ ਤੇ ਰਹੀ।