01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਡਾ. ਦਿਲਬਾਗ ਰਾਏ ਦੀ ਅਗਵਾਈ ਹੇਠ ਜਲੰਧਰ ਰੈਲੀ ਲਈ ਵੱਡਾ ਜਥਾ ਰਵਾਨਾ

ਹੁਸ਼ਿਆਰਪੁਰ, 30 ਸਤੰਬਰ (ਨਰਿੰਦਰ ਸਿੰਘ ਬੱਡਲਾ)-ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ’ਚ ਹੋਈ ਰੈਲੀ ਜਿਸ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਅਨੇਕਾਂ ਕੇਂਦਰੀ ਤੇ ਸੂਬਾਈ ਆਗੂਆਂ ਨੇ ਸੰਬੋਧਨ ਕੀਤਾ ’ਚ ਸ਼ਾਮਲ ਹੋਣ ਲਈ ਹਲਕਾ ਚੱਬੇਵਾਲ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਜਥਾ ਹਲਕਾ ਇੰਚਾਰਜ ਚੱਬੇਵਾਲ ਤੇ ਕੌਮੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਦੀ ਅਗਵਾਈ ’ਚ ਰਵਾਨਾ ਹੋਇਆ।

ਅਜੀਤ ਡੈਸਕ 01-10-2026
ਹੁਸ਼ਿਆਰਪੁਰ, 30 ਸਤੰਬਰ (ਨਰਿੰਦਰ ਸਿੰਘ ਬੱਡਲਾ)-ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ’ਚ ਹੋਈ ਰੈਲੀ ਜਿਸ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਅਨੇਕਾਂ ਕੇਂਦਰੀ ਤੇ ਸੂਬਾਈ ਆਗੂਆਂ ਨੇ ਸੰਬੋਧਨ ਕੀਤਾ ’ਚ ਸ਼ਾਮਲ ਹੋਣ ਲਈ ਹਲਕਾ ਚੱਬੇਵਾਲ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਜਥਾ ਹਲਕਾ ਇੰਚਾਰਜ ਚੱਬੇਵਾਲ ਤੇ ਕੌਮੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਦੀ ਅਗਵਾਈ ’ਚ ਰਵਾਨਾ ਹੋਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਕਾਰਜਕਾਲ ਦੇਖ ਚੁੱਕੇ ਹਨ ਅਤੇ ਸੂਬਾ ਵਾਸੀਆਂ ਦਾ ਮੋਹ ਇਨ੍ਹਾਂ ਤੋਂ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਸੂਬਾ ਵਾਸੀ ਡਬਲ ਇੰਜਣ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਜਿਸਦੇ ਚੱਲਦਿਆਂ ਉਹ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ ਦਰਜ ਕਰਵਾਉਣਗੇ ਤਾਂ ਜੋ ਸੂਬੇ ’ਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋ ਸਕੇ। ਇਸ ਮੌਕੇ ਮੰਗਤ ਰਾਮ ਮੰਗਾ, ਰਵਿੰਦਰ ਸਿੰਘ ਰਾਣਾ, ਬਲਰਾਮ ਸ਼ਰਮਾ, ਕਿਰਪਾਲ ਸਿੰਘ, ਸੰਜੀਵ ਪੰਚਨੰਗਲਾ (ਸਾਰੇ ਮੰਡਲ ਪ੍ਰਧਾਨ), ਵਿਜੇ ਗੌਤਮ, ਠੇਕੇਦਾਰ ਸਤੀਸ਼ ਕੁਮਾਰ, ਰੀਨਾ ਗਿੱਲ, ਪ੍ਰਸ਼ੋਤਮ, ਬਲਰਾਮ ਬੱਡਲਾ, ਪ੍ਰਦੀਪ ਸ਼ਰਮਾ, ਪਰਮਜੀਤ ਸਿੰਘ , ਗਿਆਨ ਚੰਦ ਹਕੂਮਤਪੁਰ, ਮਨਜੀਤ ਕੌਰ,ਸੁਰੇਸ਼ ਅਗਨੀਹੋਤਰੀ, ਤਿਲਕ ਰਾਜ ਚੌਹਾਨ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਮੋਰਚਾ, ਅਸ਼ਵਨੀ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫੂਡ ਸੇਫ਼ਟੀ ਟੀਮ ਨੇ ਚੈਕਿੰਗ ਦੌਰਾਨ ਮਿਲੇ ਖ਼ਰਾਬ 50 ਕਿੱਲੋ ਗੁੜ ਨੂੰ ਨਸ਼ਟ ਕਰਵਾਇਆ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਖੇਡ ਮੁਕਾਬਲੇ ਜਾਰੀ-ਸੁਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।