09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜਮਹੂਰੀ ਜਨਤਕ ਜਥੇਬੰਦੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ

ਮਾਹਿਲਪੁਰ, 8 ਅਕਤੂਬਰ (ਰਜਿੰਦਰ ਸਿੰਘ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਐਸ. ਆਈ.

ਮਾਹਿਲਪੁਰ ਵਿਖੇ ਜਮਹੂਰੀ ਜਨਤਕ ਜਥੇਬੰਦੀਆਂ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਣ ਮੌਕੇ ਰਾਮਜੀ ਦਾਸ ਚੌਹਾਨ, ਮਲਕੀਅਤ ਬਾਹੋਵਾਲ, ਮੱਖਣ ਲੰਗੇਰੀ, ਕੁਲਭੂਸ਼ਨ ਕੁਮਾਰ, ਰਾਮ ਆਸਰਾ ਤੇ ਹੋਰ। ਤਸਵੀਰ : ਗੁਰਨਾਮ ਸਟੂਡੀਓ 09-10-2026
ਮਾਹਿਲਪੁਰ, 8 ਅਕਤੂਬਰ (ਰਜਿੰਦਰ ਸਿੰਘ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੇ ਐਸ. ਆਈ. ਆਰ. ਰੱਦ ਕਰਵਾਉਣ ਦੀ ਮੰਗ ਨੂੰ ਲੈੇ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੇ ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਵਲੋਂ 7/8 ਅਕਤੂਬਰ ਨੂੰ ਕੀਤੇ ਜਾ ਰਹੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਕਸਬਾ ਮਾਹਿਲਪੁਰ ਵਿਖੇ ਦੋਹਾਂ ਪਾਰਟੀਆਂ ਦੇ ਕਾਰਕੁਨਾਂ ਤੇ ਜਮਹੂਰੀ ਜਨਤਕ ਜਥੇਬੰਦੀਆਂ ਵਲੋਂ ਰਾਮਜੀ ਦਾਸ ਚੌਹਾਨ, ਮਲਕੀਅਤ ਬਾਹੋਵਾਲ, ਮੱਖਣ ਲੰਗੇਰੀ, ਕੁਲਭੂਸ਼ਨ ਕੁਮਾਰ ਤੇ ਸ਼ੇਰ ਜੰਗ ਬਹਾਦਰ ਦੀ ਅਗਵਾਈ ਵਿਚ ਕਸਬੇ ਦੇ ਬਾਜ਼ਾਰਾਂ ਵਿਚ ਰੋਸ ਮੁਜ਼ਾਹਰਾ ਕਰਕੇ ਮੁੱਖ ਚੌਕ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੋਹਣ ਸਿੰਘ ਭੁੰਨੋ, ਬਲਵੰਤ ਰਾਮ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਵਲੋਂ ਭਾਜਪਾ ਤੇ ਆਰ. ਐਸ. ਐਸ. ਦੇ ਇਸ਼ਾਰੇ ’ਤੇ ਐਸ. ਆਈ. ਆਰ. ਰਾਹੀਂ ਤੇਰਾਂ ਕਰੋੜ ਵੋਟਰਾਂ ਦੇ ਨਾਂਅ ਕੱਟਣ ਦੀ ਗ਼ੈਰ ਸੰਵਿਧਾਨਿਕ ਕਾਰਵਾਈ ਦਾ ਸੱਚ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਅਤੇ ਸਹਾਇਕ ਚੋਣ ਕਮਿਸ਼ਨਰਾਂ ਵਲੋਂ ਇਸ ਕਾਰਵਾਈ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਖ਼ੁਲਾਸਿਆਂ ਰਾਹੀਂ ਸਾਹਮਣੇ ਆ ਚੁੱਕਾ ਹੈ। ਆਗੂਆਂ ਨੇ ਮੰਗ ਕੀਤੀ ਮੁੱਖ ਚੋਣ ਕਮਿਸ਼ਨਰ ਤੁਰੰਤ ਆਪਣੇ ਅਹੁਦੇ ਅਸਤੀਫ਼ੇ ਦੇਵੇ, ਅਸਤੀਫ਼ਾ ਨਾ ਦੇਣ ਦੀ ਸੂਰਤ ਵਿਚ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਇਸ ਮੌਕੇ ਸ਼ਿੰਗਾਰਾ ਰਾਮ ਭੱਜਲ, ਗਿਆਨੀ ਅਵਤਾਰ ਸਿੰਘ, ਸ਼ਾਮ ਲਾਲ ਸ਼ਰਮਾ, ਸੰਤ ਰਾਮ, ਗੋਪਾਲ ਦਾਸ, ਪ੍ਰਸ਼ੋਤਮ ਲਾਲ, ਧਰਮ ਚੰਦ, ਹਰਭਜਨ ਸਿੰਘ ਗਿੱਲ, ਓਮ ਦੱਤ, ਟਹਿਲ ਸਿੰਘ, ਚਰਨਜੀਤ ਕੁਮਾਰ, ਸੁੱਚਾ ਰਾਮ, ਕਸ਼ਮੀਰ ਸਿੰਘ, ਬਲਦੇਵ ਸਿੰਘ ਢੱਕੋਂ, ਰਾਮ ਆਸਰਾ, ਹੰਸ ਰਾਜ ਠੀਂਡਾ, ਸੋਹਣ ਲਾਲ, ਅਵਤਾਰ ਸਿੰਘ, ਜਸਵਿੰਦਰ ਸਿੰਘ ਭਾਮ, ਬਖ਼ਤਾਵਰ ਸਿੰਘ, ਭਜਨ ਸਿੰਘ, ਨਰਿੰਦਰ ਮਹਿਰਮ, ਗਿਆਨ ਚੰਦ, ਅਸ਼ਵਨੀ ਭਾਮ, ਦਲਵੰਤ ਸਿੰਘ, ਕਸ਼ਮੀਰੀ ਲਾਲ, ਪਿਆਰਾ ਰਾਮ, ਹਰਜੀਤ ਸਿੰਘ, ਜੋਗਿੰਦਰ ਪਾਲ, ਪਰਮਜੀਤ ਸਿੰਘ, ਕਰਨੈਲ ਸਿੰਘ ਤੇ ਸ਼ਾਮ ਸੁੰਦਰ ਕਪੂਰ ਹਾਜ਼ਰ ਸਨ
ਪਿਛਲੀ ਖ਼ਬਰ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਤਿਉਹਾਰਾਂ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।