11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬ੍ਰਿਗੇਡੀਅਰ ਕਰਨੈਲ ਸਿੰਘ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਸਕੂਲ ਨੂੰ ਮਿੰਨੀ ਬੱਸ ਭੇਟ

ਬੀਣੇਵਾਲ, 10 ਅਕਤੂਬਰ (ਬੈਜ ਚੌਧਰੀ)-ਸਰਕਾਰੀ ਹਾਈ ਸਕੂਲ ਸ੍ਰੀ ਖੁਰਾਲਗੜ੍ਹ ਸਾਹਿਬ ਵਿਚ ਰੋਜ਼ਾਨਾ ਪੜ੍ਹਨ ਆ ਰਹੇ ਖੁਰਾਲੀ ਤੇ ਬਸਤੀ ਬਸੀ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਬ੍ਰਿਗੇਡੀਅਰ ਕਰਨੈਲ ਸਿੰਘ ਖੁਰਾਲਗੜ੍ਹ ਸਾਹਿਬ ਵਾਸੀ ਨੇ ਗਰਾਮ ਪੰਚਾਇਤ ਦੀ ਬੇਨਤੀ ਤੇ ਸਰਕਾਰੀ ਹਾਈ ਸਕੂਲ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਮਿੰਨੀ ਬੱਸ ਭੇਟ ਕੀਤੀ। ਇਸ ਮੌਕੇ ਮਿੰਨੀ ਬੱਸ ਦੀਆਂ ਚਾਬੀਆਂ ਭੇਟ ਕਰਨ ਮੌਕੇ ਬ੍ਰਿਗੇਡੀਅਰ ਕਰਨੈਲ ਸਿੰਘ ਦੀ ਧਰਮ ਪਤਨੀ ਰਵਿੰਦਰ ਕੌਰ ਨੇ ਕਿਹਾ ਕਿ ਸਮੂਹ ਪੰਚਾਇਤ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ, ਕਿਉਂਕਿ ਬਸਤੀ ਬਸੀ ਦੇ ਵਿਦਿਆਰਥੀਆਂ ਨੂੰ ਦੂਰ ਤੋਂ ਪੈਦਲ ਚਲ ਕੇ ਸਕੂਲ ਆਉਣਾ ਪੈਂਦਾ ਸੀ।

ਅਜੀਤ ਡੈਸਕ 11-10-2026
ਬੀਣੇਵਾਲ, 10 ਅਕਤੂਬਰ (ਬੈਜ ਚੌਧਰੀ)-ਸਰਕਾਰੀ ਹਾਈ ਸਕੂਲ ਸ੍ਰੀ ਖੁਰਾਲਗੜ੍ਹ ਸਾਹਿਬ ਵਿਚ ਰੋਜ਼ਾਨਾ ਪੜ੍ਹਨ ਆ ਰਹੇ ਖੁਰਾਲੀ ਤੇ ਬਸਤੀ ਬਸੀ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਬ੍ਰਿਗੇਡੀਅਰ ਕਰਨੈਲ ਸਿੰਘ ਖੁਰਾਲਗੜ੍ਹ ਸਾਹਿਬ ਵਾਸੀ ਨੇ ਗਰਾਮ ਪੰਚਾਇਤ ਦੀ ਬੇਨਤੀ ਤੇ ਸਰਕਾਰੀ ਹਾਈ ਸਕੂਲ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਮਿੰਨੀ ਬੱਸ ਭੇਟ ਕੀਤੀ। ਇਸ ਮੌਕੇ ਮਿੰਨੀ ਬੱਸ ਦੀਆਂ ਚਾਬੀਆਂ ਭੇਟ ਕਰਨ ਮੌਕੇ ਬ੍ਰਿਗੇਡੀਅਰ ਕਰਨੈਲ ਸਿੰਘ ਦੀ ਧਰਮ ਪਤਨੀ ਰਵਿੰਦਰ ਕੌਰ ਨੇ ਕਿਹਾ ਕਿ ਸਮੂਹ ਪੰਚਾਇਤ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ, ਕਿਉਂਕਿ ਬਸਤੀ ਬਸੀ ਦੇ ਵਿਦਿਆਰਥੀਆਂ ਨੂੰ ਦੂਰ ਤੋਂ ਪੈਦਲ ਚਲ ਕੇ ਸਕੂਲ ਆਉਣਾ ਪੈਂਦਾ ਸੀ। ਇਸ ਮੌਕੇ ਕਰਨੈਲ ਸਿੰਘ ਦੇ ਭਰਾ ਸੁਰਿੰਦਰ ਸਿੰਘ ਤੇ ਕੈਪਟਨ ਬਖ਼ਸ਼ੀ ਸਿੰਘ ਸਮੇਤ ਹੋਰ ਵੀ ਪਿੰਡ ਦੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਪਿੰਡ ਸਧਾਣੀ ਵਿਖੇ ਕਥਾ ਵਿਚ ਹੋਏ ਨਤਮਸਤਕ ਅਗਲੀ ਖ਼ਬਰ ਨਸ਼ੀਲੇ ਪਦਾਰਥ ਤੇ ਪਿਸਤੌਲ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।