ਮੀਂਹ ਕਰਨ ਮੰਡੀਕਰਨ ਦਾ ਕੰਮ ਹੋਇਆ ਪ੍ਰਭਾਵਿਤ
ਹਾਜੀਪੁਰ, 11 ਅਕਤੂਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੇ ਆਸ ਪਾਸ ਦੇ ਇਲਾਕੇ ਵਿਚ ਸਵੇਰੇ ਕਰੀਬ 11 ਵਜੇ ਲੱਗੇ ਤੇਜ਼ ਮੀਂਹ ਕਰਕੇ ਜਿਥੇ ਦਾਣਾ ਮੰਡੀਆਂ ਵਿਚ ਮੰਡੀਕਰਨ ਦਾ ਕੰਮ ਬੰਦ ਹੋ ਗਿਆ ਉਥੇ ਮੌਸਮ ਵਿਚ ਵੀ ਠੰਢਕ ਹੋਈ ਤੇ ਲੋਕਾਂ ਨੂੰ ਗਰਮੀ ਤੋ ਨਿਜਾਤ ਮਿਲੀ ਉਥੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਿਚ ਭਾਰੀ ਵਾਧਾ ਹੋਇਆ ਹੈ।
ਹਾਜੀਪੁਰ, 11 ਅਕਤੂਬਰ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੇ ਆਸ ਪਾਸ ਦੇ ਇਲਾਕੇ ਵਿਚ ਸਵੇਰੇ ਕਰੀਬ 11 ਵਜੇ ਲੱਗੇ ਤੇਜ਼ ਮੀਂਹ ਕਰਕੇ ਜਿਥੇ ਦਾਣਾ ਮੰਡੀਆਂ ਵਿਚ ਮੰਡੀਕਰਨ ਦਾ ਕੰਮ ਬੰਦ ਹੋ ਗਿਆ ਉਥੇ ਮੌਸਮ ਵਿਚ ਵੀ ਠੰਢਕ ਹੋਈ ਤੇ ਲੋਕਾਂ ਨੂੰ ਗਰਮੀ ਤੋ ਨਿਜਾਤ ਮਿਲੀ ਉਥੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਿਚ ਭਾਰੀ ਵਾਧਾ ਹੋਇਆ ਹੈ। ਦਾਣਾ ਮੰਡੀ ਹਾਜੀਪੁਰ ਵਿਚ ਕਿਸਾਨਾਂ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿਚ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਆਏ ਸਨ ਪਰ ਮੀਂਹ ਨੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਭਾਵੇਂ ਤਰਪਾਲਾਂ ਨਾਲ ਉਨ੍ਹਾਂ ਦੀਆਂ ਢੇਰੀਆਂ ਢੱਕ ਦਿੱਤੀਆਂ ਹਨ ਪਰ ਫੇਰ ਵੀ ਝੋਨਾ ਗਿੱਲਾ ਹੋ ਗਿਆ ਹੈ ਤੇ ਵੇਚਣ ਸਮੇਂ ਪ੍ਰੇਸ਼ਾਨੀਆਂ ਝੱਲਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਹਾਜੀਪੁਰ ਵਿਚ ਸ਼ੈੱਡਾਂ ਨਾ ਹੋਣ ਕਰਕੇ ਕਿਸਾਨਾਂ ਦੀ ਫ਼ਸਲ ਗਿੱਲੀ ਹੋ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਦਾਣਾ ਮੰਡੀ ਹਾਜੀਪੁਰ ਵਿਚ ਵੱਡੀਆਂ ਵੱਡੀਆਂ ਸ਼ੈੱਡਾਂ ਦਾ ਨਿਰਮਾਣ ਕਰਵਾਇਆ ਜਾਵੇ। ਆੜ੍ਹਤੀਆਂ ਨੇ ਦੱਸਿਆ ਕਿ ਦਾਣਾ ਮੰਡੀ ਹਾਜੀਪੁਰ ਵਿਚ ਖ਼ਰੀਦੀ ਹੋਈ ਫ਼ਸਲ ਨੂੰ ਸਾਂਭਣ ਲਈ ਕੋਈ ਸਰਕਾਰੀ ਸ਼ੈੱਡ ਨਹੀਂ ਹਨ ਤੇ ਸਾਨੂੰ ਆਪਣੇ ਪੱਧਰ ’ਤੇ ਹੀ ਤਿਰਪਾਲਾਂ ਮੰਗਵਾ ਕੇ ਬੋਰੀਆਂ ਢਕਣੀਆਂ ਪੈਂਦੀਆਂ ਹਨ। ਆੜ੍ਹਤੀਆਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ਹਾਜੀਪੁਰ ਵਿਚ ਸਰਕਾਰੀ ਸ਼ੈੱਡਾਂ ਦਾ ਨਿਰਮਾਣ ਕਰਵਾਇਆ ਜਾਵੇ। ਇਸ ਮੌਕੇ ਕਿਸਾਨ ਰਿੰਕੂ ਹਾਜੀਪੁਰ, ਰਮੇਸ਼ ਬੇਲਾ ਸਰਿਆਣਾ, ਟੇਕ ਚੰਦ ਬੇਲਾ ਸਰਿਆਣਾ, ਜਰਨੈਲ ਸਿੰਘ ਗੇਰਾ, ਸ਼ਾਦੀ ਲਾਲ ਗਗੜ ਆਦਿ ਹਾਜ਼ਰ ਸਨ।