13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਡਾ. ਨਿਸ਼ਿਤ ਸਾਵਲ ਦਾ ਵਿਸ਼ੇਸ਼ ਗੈਸਟ ਲੈਕਚਰ

ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਕੂਲ ਆਫ਼ ਅਲਾਈਡ ਐਂਡ ਹੈਲਥਕੇਅਰ ਸਾਇੰਸਿਜ਼ ਵਲੋਂ ਬੈਚਲਰ ਇਨ ਸਾਈਕਾਲੋਜੀ ਦੇ ਵਿਦਿਆਰਥੀਆਂ ਲਈ ‘ਨਿਊਰੋਮੋਡੂਲੇਸ਼ਨ ਅਤੇ ਨਿਊਰੋਲੋਜੀ ਵਿਚ ਨਵੀਆਂ ਕਾਢਾਂ’ ਵਿਸ਼ੇ ’ਤੇ ਇਕ ਰੋਜ਼ਾ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ। ਇਹ ਅਕਾਦਮਿਕ ਪ੍ਰੋਗਰਾਮ ਵਿਭਾਗ ਮੁਖੀ ਡਾ.

ਅਜੀਤ ਡੈਸਕ 13-10-2026
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਕੂਲ ਆਫ਼ ਅਲਾਈਡ ਐਂਡ ਹੈਲਥਕੇਅਰ ਸਾਇੰਸਿਜ਼ ਵਲੋਂ ਬੈਚਲਰ ਇਨ ਸਾਈਕਾਲੋਜੀ ਦੇ ਵਿਦਿਆਰਥੀਆਂ ਲਈ ‘ਨਿਊਰੋਮੋਡੂਲੇਸ਼ਨ ਅਤੇ ਨਿਊਰੋਲੋਜੀ ਵਿਚ ਨਵੀਆਂ ਕਾਢਾਂ’ ਵਿਸ਼ੇ ’ਤੇ ਇਕ ਰੋਜ਼ਾ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ। ਇਹ ਅਕਾਦਮਿਕ ਪ੍ਰੋਗਰਾਮ ਵਿਭਾਗ ਮੁਖੀ ਡਾ. ਸੁਖਮੀਤ ਕੌਰ ਬੇਦੀ ਦੀ ਅਗਵਾਈ ਤੇ ਕੋਆਰਡੀਨੇਟਰ ਡਾ. ਕ੍ਰਿਤੀ ਸ਼ਰਮਾ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹਿਆ, ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨਿਊਰੋ-ਸਾਇੰਸ ਦੇ ਖੇਤਰ ਵਿਚ ਹੋ ਰਹੀਆਂ ਆਧੁਨਿਕ ਤਬਦੀਲੀਆਂ ਤੋਂ ਜਾਣੂ ਕਰਵਾਉਣਾ ਸੀ। ਸਮਾਗਮ ਦੇ ਮੁੱਖ ਬੁਲਾਰੇ ਉੱਤਰੀ ਭਾਰਤ ਵਿਚ ਨਿਊਰੋਮੋਡੂਲੇਸ਼ਨ ਦੇ ਮੋਢੀ ਅਤੇ ਫੋਰਟਿਸ ਹਸਪਤਾਲ ਦੇ ਪ੍ਰਸਿੱਧ ਨਿਊਰੋਲੋਜਿਸਟ ਡਾ. ਨਿਸ਼ਿਤ ਸਾਵਲ (ਡੀ. ਐਮ. ਨਿਊਰੋਲੋਜੀ, ਏਮਜ਼) ਰਹੇ। ਡਾ. ਸਾਵਲ ਨੇ ਵਿਦਿਆਰਥੀਆਂ ਨਾਲ ਆਪਣੇ ਕਲੀਨੀਕਲ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਾਲ 2018 ਵਿਚ ਉੱਤਰੀ ਭਾਰਤ ਵਿਚ ਪਾਰਕਿੰਸਨ ਰੋਗ ਲਈ ਪਹਿਲਾ ਡੀਪ ਬ੍ਰੇਨ ਸਟੀਮੂਲੇਸ਼ਨ ਪ੍ਰੋਗਰਾਮ ਅਤੇ 2019 ਵਿਚ ਗੰਭੀਰ ਮਿਰਗੀ ਲਈ ਵੇਗਸ ਨਰਵ ਸਟੀਮੂਲੇਸ਼ਨ ਪ੍ਰੋਗਰਾਮ ਸਫਲਤਾਪੂਰਵਕ ਸ਼ੁਰੂ ਕੀਤਾ। ਇਸ ਮੌਕੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਉਪ-ਕੁਲਪਤੀ ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੜ੍ਹਦੀਵਾਲ ਵਿਖੇ ਇੰਟਰ-ਡਿਪਾਰਟਮੈਂਟ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਦੁਸਹਿਰੇ ਦੇ ਉਤਸਵ ਮੌਕੇ ਕਸਬਾ ਹਰਿਆਣਾ ਵਿਖੇ ਕੱਢੀਆਂ ਝਾਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।