13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਲਿਟਲ ਹੈਲਪਰਜ਼ ਪਰੇਡ ਪ੍ਰੋਗਰਾਮ

ਦਸੂਹਾ, 12 ਅਕਤੂਬਰ (ਭੁੱਲਰ)-ਐੱਸ. ਵੀ.

ਅਜੀਤ ਡੈਸਕ 13-10-2026
ਦਸੂਹਾ, 12 ਅਕਤੂਬਰ (ਭੁੱਲਰ)-ਐੱਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਲਿਟਲ ਹੈਲਪਰਜ਼ ਪਰੇਡ ਪ੍ਰੋਗਰਾਮ ਪ੍ਰਿੰਸੀਪਲ ਰਸਮੀ ਮੈਂਗੀ ਦੀ ਕੁਸ਼ਲ ਅਗਵਾਈ ਹੇਠ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਜਸਪਾਲ, (ਸੇਵਾਮੁਕਤ ਜ਼ਿਲ੍ਹਾ ਵੈਟਰਨਰੀ ਅਫ਼ਸਰ) ਉਨ੍ਹਾਂ ਦੀ ਧਰਮ-ਪਤਨੀ ਗੁਰਵੀਰ ਕੌਰ, ਜੋ ਇਸ ਸਮੇਂ ਇਕ ਸਰਕਾਰੀ ਸਕੂਲ ਵਿਚ ਅਧਿਆਪਕਾ ਵਜੋਂ ਸੇਵਾ ਨਿਭਾ ਰਹੇ ਹਨ, ਖ਼ਾਸ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਵਲੋਂ ਮੁੱਖ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿ ਕੇ ਕੀਤੀ ਗਈ। ਉਪਰੰਤ ਪ੍ਰੋਗਰਾਮ ’ਚ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਅਨੋਖਾ ਪ੍ਰਦਰਸ਼ਨ ਕੀਤਾ। ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਦੇ ਮਨਾਂ ਵਿਚ ਦੂਜਿਆਂ ਪ੍ਰਤੀ ਸੰਵੇਦਨਸ਼ੀਲਤਾ, ਦਇਆ, ਸਤਿਕਾਰ ਤੇ ਸ਼ੁਕਰਗੁਜ਼ਾਰੀ ਦੀਆਂ ਭਾਵਨਾਵਾਂ ਪੈਦਾ ਕਰਨਾ ਸੀ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡਾ ਵਿਸ਼ਵਾਸ, ਸਹਿਯੋਗ ਤੇ ਨਿਰੰਤਰ ਸਮਰਥਨ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਮੈਡਮ ਵਲੋਂ ਸਾਰੇ ਹੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸਮੂਹ ਸਟਾਫ਼ ਦੇ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਣਪਛਾਤਿਆਂ ਨੇ ਮਟਰਾਂ ’ਤੇ ਸਪਰੇਅ ਕਰਕੇ ਕੀਤਾ ਹਜ਼ਾਰਾਂ ਦਾ ਨੁਕਸਾਨ ਅਗਲੀ ਖ਼ਬਰ ਜੋਗਾ ਸਿੰਘ ਇਬਰਾਹਿਮਪੁਰ ਤੇ ਹਰਜੀਤ ਸਿੰਘ ਭਾਤਪੁਰ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।