13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਣਪਛਾਤਿਆਂ ਨੇ ਮਟਰਾਂ ’ਤੇ ਸਪਰੇਅ ਕਰਕੇ ਕੀਤਾ ਹਜ਼ਾਰਾਂ ਦਾ ਨੁਕਸਾਨ

ਮਾਹਿਲਪੁਰ, 12 ਅਕਤੂਬਰ (ਰਜਿੰਦਰ ਸਿੰਘ)-ਬੀਤੀ ਦਿਨ ਪਿੰਡ ਝੂੰਗੀਆ ਵਿਖੇ ਅਣਪਛਾਤਿਆਂ ਵਲੋਂ ਇਕ ਕਿਸਾਨ ਪਰਿਵਾਰ ਦੇ ਖੇਤ ‘ਚ ਬੀਜੇ ਕਰੀਬ ਡੇਢ-ਦੋ ਕਨਾਲ ਮਟਰਾਂ ‘ਤੇ ਸਪਰੇਅ ਕਰਨ ਨਾਲ ਉਸ ਦਾ ਕਾਫੀ ਨੁਕਸਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਝੁੰਗੀਆ ਦੀ ਵਸਨੀਕ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੇ ਮੌਤ ਹੋ ਚੁੱਕੀ ਹੈ, ਉਹ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰਦੀ ਹੈ।

ਅਜੀਤ ਡੈਸਕ 13-10-2026
ਮਾਹਿਲਪੁਰ, 12 ਅਕਤੂਬਰ (ਰਜਿੰਦਰ ਸਿੰਘ)-ਬੀਤੀ ਦਿਨ ਪਿੰਡ ਝੂੰਗੀਆ ਵਿਖੇ ਅਣਪਛਾਤਿਆਂ ਵਲੋਂ ਇਕ ਕਿਸਾਨ ਪਰਿਵਾਰ ਦੇ ਖੇਤ ‘ਚ ਬੀਜੇ ਕਰੀਬ ਡੇਢ-ਦੋ ਕਨਾਲ ਮਟਰਾਂ ‘ਤੇ ਸਪਰੇਅ ਕਰਨ ਨਾਲ ਉਸ ਦਾ ਕਾਫੀ ਨੁਕਸਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਝੁੰਗੀਆ ਦੀ ਵਸਨੀਕ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੇ ਮੌਤ ਹੋ ਚੁੱਕੀ ਹੈ, ਉਹ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਕੋਲ ਤਿੰਨ ਕਨਾਲ ਜ਼ਮੀਨ ਹੈ, ਜਿਸ ‘ਚ ਉਨ੍ਹਾਂ ਦੇ ਮਟਰ ਬੀਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਨੇ ਕਰੀਬ ਡੇਢ-ਦੋ ਕਨਾਲ ਮਟਰਾਂ ਦੀ ਫ਼ਸਲ ਉੱਪਰ ਸਪਰੇਅ ਕਰਕੇ ਉਨ੍ਹਾਂ ਦਾ ਹਜ਼ਾਰਾ ਰੁਪਏ ਨੁਕਸਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਹੈ।
ਪਿਛਲੀ ਖ਼ਬਰ ਖ਼ਾਲਸਾ ਕਾਲਜ ’ਚ ‘ਸਾਈਬਰ ਸੁਰੱਖਿਆ’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਲਿਟਲ ਹੈਲਪਰਜ਼ ਪਰੇਡ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।