ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਮਨਪ੍ਰੀਤ ਰੰਧਾਵਾ ਦਾ ਆਗੂਆਂ ਵਲੋਂ ਸਨਮਾਨ
ਗੜ੍ਹਦੀਵਾਲਾ, 20 ਅਕਤੂਬਰ (ਚੱਗਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਆਗੂ ਮਨਪ੍ਰੀਤ ਸਿੰਘ ਰੰਧਾਵਾ ਨੂੰ ਸੂਬੇ ਦਾ ਜਨਰਲ ਸਕੱਤਰ ਨਿਯੁਕਤ ਕਰਨ ਮੌਕੇ ਪਿੰਡ ਜੰਡੌਰ ਵਿਖੇ ਬਜ਼ੁਰਗ ਨਿਹੰਗ ਸਰਦਾਰਾ ਸਿੰਘ ਜੰਡੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸ੍ਰੀ ਸਾਹਿਬ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਸੰਤ ਸਿੰਘ ਜੰਡੌਰ, ਲਖਵਿੰਦਰ ਠੱਕਰ ਤੇ ਹੋਰਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਪੂਰਾ ਨਾਲ ਸਨਮਾਨ ਦਿੱਤਾ ਜਾਂਦਾ ਹੈ।
ਅਜੀਤ ਡੈਸਕ
21-10-2026