23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਕੰਪਲੈਕਸ ਨੇ ਧਾਰਿਆ ਜੰਗਲ ਦਾ ਰੂਪ

ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ (ਵਿਸ਼ਰਾਮ ਘਰ) ਕੰਪਲੈਕਸ ਦੀ ਹਾਲਤ ਵਿਗੜੀ ਹੋਈ ਵੇਖਣ ਨੂੰ ਮਿਲ ਰਹੀ ਹੈ। ਸਫ਼ਾਈ ਤੋਂ ਕੋਹਾਂ ਦੂਰ ਕੰਪਲੈਕਸ ਨੇ ਇਕ ਤਰ੍ਹਾਂ ਨਾਲ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ।

ਅਜੀਤ ਡੈਸਕ 23-10-2026
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ (ਵਿਸ਼ਰਾਮ ਘਰ) ਕੰਪਲੈਕਸ ਦੀ ਹਾਲਤ ਵਿਗੜੀ ਹੋਈ ਵੇਖਣ ਨੂੰ ਮਿਲ ਰਹੀ ਹੈ। ਸਫ਼ਾਈ ਤੋਂ ਕੋਹਾਂ ਦੂਰ ਕੰਪਲੈਕਸ ਨੇ ਇਕ ਤਰ੍ਹਾਂ ਨਾਲ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਰੈਸਟ ਹਾਊਸ ਤੇ ਸਾਹਮਣੇ ਵਾਲੀ ਪਾਰਕ ਨੂੰ ਜਿੱਥੇ ਭੰਗ ਬੂਟੀ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਉਥੇ ਹੀ ਪਾਰਕ ਵਿਚ ਕਈ ਬਹੁਤ ਵਾਰ ਪਸ਼ੂ ਚਰਦੇ ਹੋਏ ਵੀ ਵੇਖਣ ਨੂੰ ਮਿਲਦੇ ਹਨ। ਰੈਸਟ ਹਾਊਸ ਦੇ ਸੱਜੇ ਤੇ ਖੱਬੇ ਪਾਸੇ ਵਾਲੀਆਂ ਪਾਰਕਾਂ/ਥਾਵਾਂ ਦੀ ਹਾਲਤ ਐਨੀ ਕੁ ਵਿਗੜ ਚੁੱਕੀ ਹੈ ਜੋ ਜੰਗਲੀ ਖੇਤਰ ਦਾ ਭੁਲੇਖਾ ਪਾ ਰਹੀ ਹੈ। ਪਿਛਲੀਆਂ ਸਰਕਾਰਾਂ ਸਮੇਂ ਜਿਸ ਰੈਸਟ ਹਾਊਸ ਵਿਚ ਸੱਤਾਧਾਰੀਆਂ ਵਲੋਂ ਲੋਕਾਂ ਦੇ ਮਸਲੇ ਸੁਣੇ ਜਾਂਦੇ ਰਹੇ ਹਨ, ਪ੍ਰਸ਼ਾਸਨ ਵਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਅਕਸਰ ਹੀ ਰੈਸਟ ਹਾਊਸ ਵਿਚ ਰੌਣਕ ਵਾਲਾ ਮਾਹੌਲ ਰਹਿੰਦਾ ਸੀ, ਹੁਣ ਉਸੇ ਥਾਂ ‘ਤੇ ਇਕ ਤਰ੍ਹਾਂ ਨਾਲ ਸੰਨਾਟਾ ਛਾਇਆ ਹੋਇਆ ਵੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਸਰਕਾਰਾਂ ਵਲੋਂ ਵਾਤਾਵਰਨ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਰੈਸਟ ਵਿਚ ਲੱਗੇ ਫੁੱਲ ਬੂਟਿਆਂ ਨੂੰ ਸੰਭਾਲਣ ਦੀ ਬਜਾਏ ਇਥੇ ਕੂੜਾ ਕਰਕਟ ਵੀ ਅੱਗ ਲਗਾ ਕੇ ਸਾੜਿਆ ਜਾ ਰਿਹਾ ਹੈ। ਜਿਸ ਰੈਸਟ ਹਾਊਸ ਨੂੰ ਸਰਕਾਰ ਦੇ ਨੁਮਾਇੰਦਿਆਂ ਤੇ ਉੱਚ ਅਧਿਕਾਰੀਆਂ ਵਲੋਂ ਸ਼ਹਿਰ ਵਿਚੋਂ ਲੰਘਣ ਵਕਤ ਵਰਤਿਆਂ ਜਾਂਦਾ ਹੋਵੇ, ਉਸ ਦੀ ਬਦਤਰ ਹੋਈ ਹਾਲਤ ਇਸ ਦੇ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਸੰਬੰਧੀ ਵਿਭਾਗ ਦੇ ਏ. ਈ. ਗੁਰਤੇਜ ਸਿੰਘ ਨੇ ਕਿਹਾ ਕਿ ਸੜਕਾਂ ਦੇ ਕੰਮ ਚੱਲ ਰਹੇ ਹੋਣ ਕਾਰਨ ਸਫ਼ਾਈ ਨਹੀਂ ਕਰਵਾਈ ਜਾ ਸਕੀ, ਹੁਣ ਜਲਦੀ ਹੀ ਕੰਪਲੈਕਸ ਵਿਚ ਸਫ਼ਾਈ ਕਰਵਾਈ ਜਾ ਰਹੀ ਹੈ।
ਪਿਛਲੀ ਖ਼ਬਰ ਆਈਓਡੀਨ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਕਰਵਾਇਆ ਜਾਣੂੰ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।