01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੈਡੀਕਲ ਕਰਵਾਉਣ ਜਾ ਰਹੇ ਵਿਅਕਤੀ ਦੀ ਅਚਾਨਕ ਡਿੱਗਣ ਨਾਲ ਮੌਤ

ਮਾਹਿਲਪੁਰ, 31 ਅਕਤੂਬਰ (ਰਜਿੰਦਰ ਸਿੰਘ)-ਵਿਦੇਸ਼ ਜਾਣ ਲਈ ਮੈਡੀਕਲ ਕਰਵਾਉਣ ਜਾ ਰਹੇ ਪਿੰਡ ਝੁੰਗੀਆ ਦਾ 43 ਸਾਲਾ ਵਿਅਕਤੀ ਦੀ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਕਮਲਜੀਤ ਸਿੰਘ ਕਲੋਆ ਵਿਦੇਸ਼ ਨਿਊਜ਼ੀਲੈਂਡ ਜਾਣ ਵਾਸਤੇ ਲੁਧਿਆਣਾ ਵਿਖੇ ਮੈਡੀਕਲ ਕਰਵਾਉਣ ਲਈ ਮੋਟਰ ਸਾਈਕਲ ਪੀ.

ਅਜੀਤ ਡੈਸਕ 01-11-2026
ਮਾਹਿਲਪੁਰ, 31 ਅਕਤੂਬਰ (ਰਜਿੰਦਰ ਸਿੰਘ)-ਵਿਦੇਸ਼ ਜਾਣ ਲਈ ਮੈਡੀਕਲ ਕਰਵਾਉਣ ਜਾ ਰਹੇ ਪਿੰਡ ਝੁੰਗੀਆ ਦਾ 43 ਸਾਲਾ ਵਿਅਕਤੀ ਦੀ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਕਮਲਜੀਤ ਸਿੰਘ ਕਲੋਆ ਵਿਦੇਸ਼ ਨਿਊਜ਼ੀਲੈਂਡ ਜਾਣ ਵਾਸਤੇ ਲੁਧਿਆਣਾ ਵਿਖੇ ਮੈਡੀਕਲ ਕਰਵਾਉਣ ਲਈ ਮੋਟਰ ਸਾਈਕਲ ਪੀ.ਬੀ.07 ਏ.ਐਕਸ. 8063 ’ਤੇ ਜਾ ਰਿਹਾ ਸੀ ਜਿਸ ਦੀ ਮੋਟਰਸਾਈਕਲ ਤੋ ਡਿੱਗਣ ਨਾਲ ਮਾਹਿਲਪੁਰ ਨਾਲ ਲਗਦੇ ਪਿੰਡ ਭਾਰਟਾ ਨੇੜੇ ਮੌਤ ਹੋ ਗਈ। ਮੌਕੇ ’ਤੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ, ਜਿਥੇ ਡਾਕਟਰ ਟੀਮ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਪਹਿਲਾ ਹੀ ਨਿਊਜ਼ੀਲੈਂਡ ਗਈ ਹੋਈ ਤੇ ਉਸ ਦੇ ਬੇਟੇ ਹਨ।
ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਵਿਖੇ ਵਿਜੀਲੈਂਸ ਬਿਊਰੋ ਨੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਕੀਤਾ ਜਾਗਰੂਕ ਅਗਲੀ ਖ਼ਬਰ ਬੇਕਾਬੂ ਹੋਏ ਕੈਂਟਰ ਦਾ ਗੱਡੀ ਨਾਲ ਹੋਇਆ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।