20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

2 ਬੈਂਕ ਖਾਤਿਆਂ ’ਚੋਂ ਸਾਈਬਰ ਠੱਗਾਂ ਨੇ 11 ਲੱਖ 7898 ਹਜ਼ਾਰ ਰੁਪਏ ਉਡਾਏ

ਕੋਟਫ਼ਤੂਹੀ, 19 ਨਵੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਕਾਲੇਵਾਲ ਫੱਤੂ ਵਾਸੀ ਦੇ 2 ਬੈਂਕ ਖਾਤਿਆਂ ’ਚੋਂ ਸਾਈਬਰ ਠੱਗਾਂ ਵਲੋਂ 11 ਲੱਖ 7898 ਰੁਪਏ ਕੱਢੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਵਾਸੀ ਕਾਲੇਵਾਲ ਫੱਤੂ ਨੇ ਦੱਸਿਆ ਕਿ 14 ਨਵੰਬਰ ਨੂੰ ਉਹ ਚੰਡੀਗੜ੍ਹ ਪੀ.

ਅਜੀਤ ਡੈਸਕ 20-11-2026
ਕੋਟਫ਼ਤੂਹੀ, 19 ਨਵੰਬਰ (ਅਵਤਾਰ ਸਿੰਘ ਅਟਵਾਲ)-ਪਿੰਡ ਕਾਲੇਵਾਲ ਫੱਤੂ ਵਾਸੀ ਦੇ 2 ਬੈਂਕ ਖਾਤਿਆਂ ’ਚੋਂ ਸਾਈਬਰ ਠੱਗਾਂ ਵਲੋਂ 11 ਲੱਖ 7898 ਰੁਪਏ ਕੱਢੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਵਾਸੀ ਕਾਲੇਵਾਲ ਫੱਤੂ ਨੇ ਦੱਸਿਆ ਕਿ 14 ਨਵੰਬਰ ਨੂੰ ਉਹ ਚੰਡੀਗੜ੍ਹ ਪੀ.ਜੀ.ਆਈ. ਵਿਖੇ ਆਪਣੇ ਦਿਲ ਦੀ ਸਮੱਸਿਆ ਸੰਬੰਧੀ ਗਏ ਸੀ, ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਾਈਪਾਸ ਸਰਜਰੀ ਕਰਵਾਉਣ ਲਈ ਕਿਹਾ, ਅਸੀਂ ਇਸ ਸੰਬੰਧ ਵਿਚ ਡੀ.ਐਮ.ਸੀ. ਹਸਪਤਾਲ ਲੁਧਿਆਣੇ ਵਿਖੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਜਾ ਰਹੇ ਸੀ ਤਾਂ ਮੇਰੀ ਬੇਟੀ ਤੇ ਮੇਰੀ ਭਾਣਜੀ ਨੇ ਡੀ.ਐਮ.ਸੀ. ਲੁਧਿਆਣੇ ਵਿਖੇ ਜਲਦੀ ਚੈੱਕਅਪ ਕਰਵਾਉਣ ਲਈ ਗੂਗਲ ਤੋਂ ਤਿੰਨ ਨੰਬਰ ਲੱਭ ਕੇ ਉਨ੍ਹਾਂ ’ਤੇ ਸੰਪਰਕ ਕੀਤਾ, ਪਰ ਉਹ ਫ਼ੋਨ ਕਿਸੇ ਨਾ ਉਠਾਏ, ਫਿਰ ਪੰਜ ਕੁ ਮਿੰਟ ਬਾਅਦ ਇੱਕ ਫ਼ੋਨ ਕਿਸੇ ਹੋਰ ਨੰਬਰ ਤੋਂ ਆਉਂਦਾ ਉਨ੍ਹਾਂ ਪੁੱਛਿਆ ਕਿ ਤੁਸੀਂ ਫ਼ੋਨ ਕੀਤਾ ਤਾਂ ਅਸੀਂ ਕਿਹਾ ਕਿ ਅਸੀਂ ਹਾਰਟ ਦੇ ਸਪੈਸ਼ਲਿਸਟ ਡਾਕਟਰ ਦੀ 500 ਰੁਪਏ ਵਾਲੀ ਐਮਰਜੈਂਸੀ ਵਾਲੀ ਮੀਟਿੰਗ ਕਰਨੀ ਹੈ ਤਾਂ ਉਨ੍ਹਾਂ ਕਿਹਾ 500 ਨਹੀਂ ਹੋਣਾ ਤੁਸੀਂ ਪਹਿਲਾਂ 5 ਰੁਪਏ ਪਾਓ, ਸਾਡੇ ਵਲੋਂ ਉਨ੍ਹਾਂ ਦੇ ਨੰਬਰ ’ਤੇ ਪੰਜ ਰੁਪਏ ਨਹੀਂ ਪਏ ਤਾਂ ਉਨ੍ਹਾਂ ਕਿਹਾ ਤੁਸੀਂ ਸਾਡੇ ਹਸਪਤਾਲ ਦੀ ਐਪ ਲੋਡ ਕਰ ਲਓ, ਜਦੋਂ ਅਸੀਂ ਐਪ ਲੋਡ ਕੀਤੀ ਤਾਂ ਉਨ੍ਹਾਂ ਪੰਜ ਰੁਪਏ ਕੱਟ ਲਏ ਤਾਂ ਮੈਨੂੰ ਸ਼ੱਕ ਪੈਣ ’ਤੇ ਮੈ ਆਪਣੇ ਦੋਵੇਂ ਅਕਾਊਂਟ ਉਸ ਦਿਨ ਬੰਦ ਕਰਵਾ ਦਿੱਤੇ, ਫਿਰ ਬੈਂਕਾਂ ’ਚ ਛੁੱਟੀਆਂ ਹੋਣ ਕਰਕੇ ਮੈਂ ਆਪਣੀ ਬਾਈਪਾਸ ਸਰਜਰੀ ਕਰਵਾਉਣ ਕਰਕੇ ਪਰਸੋਂ ਆਪਣੇ ਅਕਾਊਂਟ ਫਿਰ ਦੁਬਾਰਾ ਚਾਲੂ ਕਰਵਾਏ ਤਾਂ ਕੱਲ੍ਹ ਜਦੋਂ ਮੈਂ ਕੋਟਫ਼ਤੂਹੀ ਵਲੋਂ ਜਾ ਰਿਹਾ ਸੀ ਤਾਂ ਮੈਨੂੰ ਅਚਾਨਕ ਫੋਨ ’ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਤਾਂ ਮੈਂ ਤੁਰੰਤ ਬੈਂਕ ਗਿਆ, ਜਦ ਤੱਕ ਪੀ.ਐਨ.ਬੀ. ਪਾਲਦੀ ਵਾਲੀ ਬਰਾਂਚ ਤੋਂ ਮੇਰੇ ਖਾਤੇ ’ਚੋਂ 9.59398 ਰੁਪਏ ਅਤੇ ਕੈਨਰਾ ਬੈਂਕ ਕੋਟਫ਼ਤੂਹੀ ਦੀ ਬਰਾਂਚ ਵਾਲੇ ਖਾਤੇ ’ਚੋਂ ਇੱਕ ਲੱਖ 48500 ਰੁਪਏ ਸਾਈਬਰ ਠੱਗਾਂ ਵਲੋਂ ਕੱਢੇ ਗਏ ਸਨ, ਜਿਸ ਨਾਲ ਮੇਰਾ 11 ਲੱਖ 78 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ, ਇਸ ਸੰਬੰਧ ’ਚ ਉਨ੍ਹਾਂ ਵਲੋਂ ਸਾਈਬਰ ਕ੍ਰਾਈਮ ਹੁਸ਼ਿਆਰਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਪਿਛਲੀ ਖ਼ਬਰ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੀ ਸ਼ਰਧਾਲੂਆਂ ਦੀ ਕਾਰ ਬੇਕਾਬੂ ਹੋ ਕੇ ਪਲਟੀ, 2 ਦੀ ਮੌਕੇ ’ਤੇ ਮੌਤ ਅਗਲੀ ਖ਼ਬਰ ਬੇਕਾਬੂ ਟਰੱਕ ਨੇ 6 ਵਾਹਨਾਂ ਨੂੰ ਮਾਰੀ ਟੱਕਰ, ਵਾਹਨਾਂ ਦਾ ਭਾਰੀ ਨੁਕਸਾਨ, 2 ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।