20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੀ ਸ਼ਰਧਾਲੂਆਂ ਦੀ ਕਾਰ ਬੇਕਾਬੂ ਹੋ ਕੇ ਪਲਟੀ, 2 ਦੀ ਮੌਕੇ ’ਤੇ ਮੌਤ

ਐਮਾਂ ਮਾਂਗਟ, 19 ਨਵੰਬਰ (ਗੁਰਾਇਆ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਕਸਬਾ ਐਮਾਂ ਮਾਂਗਟ ਦੇ ਕੋਲ ਆਰਮੀ ਦਾ ਜਵਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸੀ ਕਿ ਜਦੋਂ ਇਹ ਕਾਰ ਸਵਾਰ ਕਸਬਾ ਐਮਾਂ ਮਾਂਗਟ ਦੇ ਕੋਲ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਪੈਂਦੇ ਖੱਡਿਆਂ ਵਿਚ ਜਾ ਕੇ ਪਲਟ ਗਈ ਜਿਸ ਦੇ ਸਿੱਟੇ ਵਜੋਂ ਇਸ ਵਿਚ ਸਵਾਰ ਇਕ ਔਰਤ ਅਤੇ ਇਕ 8 ਸਾਲਾਂ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ।

ਅਜੀਤ ਡੈਸਕ 20-11-2026
ਐਮਾਂ ਮਾਂਗਟ, 19 ਨਵੰਬਰ (ਗੁਰਾਇਆ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਕਸਬਾ ਐਮਾਂ ਮਾਂਗਟ ਦੇ ਕੋਲ ਆਰਮੀ ਦਾ ਜਵਾਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸੀ ਕਿ ਜਦੋਂ ਇਹ ਕਾਰ ਸਵਾਰ ਕਸਬਾ ਐਮਾਂ ਮਾਂਗਟ ਦੇ ਕੋਲ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਪੈਂਦੇ ਖੱਡਿਆਂ ਵਿਚ ਜਾ ਕੇ ਪਲਟ ਗਈ ਜਿਸ ਦੇ ਸਿੱਟੇ ਵਜੋਂ ਇਸ ਵਿਚ ਸਵਾਰ ਇਕ ਔਰਤ ਅਤੇ ਇਕ 8 ਸਾਲਾਂ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਫ਼ੌਜੀ ਜਵਾਨ ਜੋ ਕਿ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬੁਲੰਦ ਸ਼ਹਿਰ ਯੂ.ਪੀ. ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸੀ ਜਦੋਂ ਇਨ੍ਹਾਂ ਦੀ ਕਾਰ ਨੰਬਰ ਯੂ.ਪੀ. 13 ਬੀ.ਐਫ. 1122 ਕਸਬਾ ਐਮਾਂ ਮਾਂਗਟ ਮੁਕੇਰੀਆਂ ਦੇ ਕੋਲ ਪਹੁੰਚੀ ਤਾਂ ਕਾਰ ਦਾ ਸੰਤੁਲਨ ਵਿਗੜਨ ਕਰਕੇ ਕਾਰ ਟੋਇਆ ਵਿਚ ਜਾ ਪਲਟੀ ਜਿਸ ਵਿਚ ਫ਼ੌਜੀ ਦੀ ਮਾਤਾ ਰਜਨੀ ਦੇਵੀ (55) ਪਤਨੀ ਮਹਿਕ ਸਿੰਘ ਅਤੇ ਉਸ ਦੀ ਬੇਟੀ ਸ੍ਰਿਸ਼ਟੀ (8) ਪੁੱਤਰੀ ਉਮੇਸ਼ ਕੁਮਾਰ ਵਾਸੀ ਗੰਗਾ ਹਰੀ ਬੁਲੰਦ ਸ਼ਹਿਰ ਯੂ. ਪੀ. ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਜ਼ਖ਼ਮੀ ਉਮੇਸ਼ ਕੁਮਾਰ ਪੁੱਤਰ ਮਹਿਕ ਸਿੰਘ, ਅਨਸੀ (10), ਅਰੂਸ਼ੀ (6) ਪੁੱਤਰੀਆਂ ਉਮੇਸ਼ ਕੁਮਾਰ ਜ਼ਖਮੀ ਹੋ ਗਏ। ਇਸ ਮੌਕੇ ਐਸ. ਐਸ. ਐਫ. ਟੀਮ ਦੇ ਏ. ਐਸ. ਆਈ. ਬੂਟਾ ਸਿੰਘ, ਕਾਂਸਟੇਬਲ ਰਣਜੀਤ ਸਿੰਘ ਅਤੇ ਰੋਹਿਤ ਕੁਮਾਰ ਪਹੁੰਚੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ।
ਪਿਛਲੀ ਖ਼ਬਰ ਪਾਬੰਦੀ ਦੇ ਬਾਵਜੂਦ ਮੋਟੀਆਂ ਰਕਮਾਂ ਲੈ ਕੇ ਕੀਤੀਆਂ ਜਾ ਰਹੀਆਂ ਨੇ 20 ਮਰਲੇ ਤੋਂ ਘੱਟ ਰਕਬੇ ਦੀਆਂ ਰਜਿਸਟਰੀਆਂ ਅਗਲੀ ਖ਼ਬਰ 2 ਬੈਂਕ ਖਾਤਿਆਂ ’ਚੋਂ ਸਾਈਬਰ ਠੱਗਾਂ ਨੇ 11 ਲੱਖ 7898 ਹਜ਼ਾਰ ਰੁਪਏ ਉਡਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।