31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

26 ਜਨਵਰੀ ਨੂੰ ਲੁਧਿਆਣਾ ਜ਼ਿਲ੍ਹੇ 'ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦਾ ਏ.ਆਈ.ਕੇ.ਐੱਸ. ਵਲੋਂ ਸਮਰਥਨ-ਝੱਜ/ਬਰ੍ਹਮੀ

ਅਜੀਤ ਡੈਸਕ 25-01-2026
ਜੋਧਾਂ, 24 ਜਨਵਰੀ (ਗੁਰਵਿੰਦਰ ਸਿੰਘ ਹੈਪੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਦੌਰਾਨ ਜ਼ਿਲ੍ਹਾ ਲੁਧਿਆਣਾ ਵਿਚ ਵੀ ਤਹਿਸੀਲ ਅਤੇ ਬਲਾਕ ਪੱਧਰੀ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤੇ ਜਾਣਗੇ | ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਦੱਸਿਆ ਕਿ 26 ਜਨਵਰੀ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਜਿੰਨ੍ਹਾਂ ਵਿਚ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨਾ, ਚਾਰ ਲੇਬਰ ਕੋਡ ਲਿਆਉਣਾ, ਬਿਜਲੀ ਸੋਧ ਬਿਲ, ਬੀਜ ਬਿੱਲ ਦੇ ਵਿਰੋਧ ਵਿਚ ਅਤੇ ਕਿਸਾਨ ਅੰਦੋਲਨ ਨੂੰ ਦਿੱਲੀ ਬਾਰਡਰ ਤੋਂ ਚੁਕਵਾਉਣ ਸਮੇਂ ਕੇਂਦਰ ਸਰਕਾਰ ਵਲੋਂ ਕੀਤੇ ਗਏ ਵਾਅਦੇ ਨਾ ਪੂਰੇ ਕਰਨ ਸਮੇਤ ਹੋਰ ਲੋਕ ਪੱਖੀ ਮੰਗਾਂ ਨੂੰ ਲੈ ਕੇ ਬਲਾਕ ਪੱਧਰੀ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਵਿਚ ਆਲ ਇੰਡੀਆ ਕਿਸਾਨ ਸਭਾ 1936 ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਜਿਸ ਜੰਗ ਸਿੰਘ ਸਿਰਥਲਾ, ਨਛੱਤਰ ਸਿੰਘ ਪੰਧੇਰ ਖੇੜੀ, ਗੁਰਮੇਲ ਸਿੰਘ ਮੇਲੀ ਸਿਆੜ, ਜਸਵੀਰ ਸਿੰਘ ਢੀਂਡਸਾ ਲੰਢਾ, ਹਰਬੰਸ ਸਿੰਘ ਰੱਬੋਂ, ਪਰਮਜੀਤ ਸਿੰਘ ਦੁੱਗਰੀ, ਜਸਪ੍ਰੀਤ ਸਿੰਘ ਜੱਸਾ ਬਿਲਗਾ, ਮਨਜੀਤ ਸਿੰਘ ਮਨਸੂਰਾਂ, ਜਗਜੀਤ ਸਿੰਘ ਬੁਆਣੀ, ਮਨੂੰ ਬੁਆਣੀ, ਸਰਪੰਚ ਗੁਰਨਾਮ ਸਿੰਘ ਬਹਾਦਰ ਕੇ, ਕੁਲਦੀਪ ਸਿੰਘ ਸਾਹਾਬਾਣਾ, ਮਾਸਟਰ ਆਤਮਾ ਸਿੰਘ ਕੋਟਲਾ, ਕੇਵਲ ਸਿੰਘ ਮਜਾਲੀਆਂ, ਮਨਜੀਤ ਸਿੰਘ ਪੌਤ ਆਦਿ ਨੇ ਵੀ ਸਮਰਥਨ ਕੀਤਾ |
ਪਿਛਲੀ ਖ਼ਬਰ 26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ 'ਤੇ-ਕਮਾਲਪੁਰਾ, ਐਤੀਆਣਾ ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।